ਯੋਗਰਾਜ ਨੂੰ ਲੈਕੇ ਛੋਟੇਪੁਰ ਨੇ ਚੰਨੀ ’ਤੇ ਸਾਧੇ ਨਿਸ਼ਾਨੇ - Chhotepur targeted Charanjit Channi over actor Yograj
ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਾਈਸ ਪ੍ਰਧਾਨ ਅਤੇ ਬਟਾਲਾ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਪੰਜਾਬ ਚੋਣਾਂ ’ਚ ਲੋਕਾਂ ਚ ਇੱਕ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਤੱਕ ਲੋਕ ਘਰਾਂ ’ਚ ਮੀਟਿੰਗ ਲਈ ਬੁਲਾ ਰਹੇ ਹਨ। ਉਥੇ ਹੀ ਉਨ੍ਹਾਂ ਕਿਹਾ ਕਿ ਬਟਾਲਾ ’ਚ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਅਦਾਕਾਰ ਯੋਗਰਾਜ ਕਾਂਗਰਸ ਦੇ ਪ੍ਰਚਾਰ ਲਈ ਆਏ ਸਨ ਅਤੇ ਯੋਗਰਾਜ ਉਹੀ ਹਨ ਜਿੰਨ੍ਹਾਂ ਹਿੰਦੂ ਦੇਵੀ ਦੇਵਤਿਆਂ ਨੂੰ ਲੈਕੇ ਗਲਤ ਟਿੱਪਣੀਆਂ ਕੀਤੀਆਂ ਸਨ ਜਿਸ ਨੂੰ ਲੈਕੇ ਹਿੰਦੂ ਧਰਮ ਦੇ ਲੋਕ ਨਰਾਜ਼ਗੀ ਹੈ। ਇਸ ਦੇ ਨਾਲ ਹੀ ਛੋਟੇਪੁਰ ਨੇ ਕਿਹਾ ਕਿ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਜਿਸ ਤੋਂ ਘਬਰਾ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਅਤੇ ਭਾਜਪਾ ਦੇ ਉਮੀਦਵਾਰ ਫਤਿਹਜੰਗ ਬਾਜਵਾ ਬੰਦ ਕਮਰੇ ’ਚ ਮੀਟਿੰਗ ਕਰ ਰਹੇ ਹਨ | ਉੱਥੇ ਹੀ ਅਕਾਲੀ ਦਲ ਪਾਰਟੀ ਦੇ ਆਗੂ ਸੁਬਾਸ਼ ਓਹਰੀ ਦਾ ਕਹਿਣਾ ਸੀ ਕਿ ਸੁੱਚਾ ਸਿੰਘ ਛੋਟੇਪੁਰ ਦੇ ਸਮਰਥਨ ’ਚ ਵੱਡੀ ਗਿਣਤੀ ਚ ਨੌਜਵਾਨ ਅਤੇ ਦੂਸਰੇ ਵਰਗਾ ਦੇ ਲੋਕ ਅਕਾਲੀ ਦਲ ’ਚ ਸਮਰਥਨ ਅਤੇ ਸ਼ਾਮਿਲ ਹੋ ਰਹੇ ਹਨ।
Last Updated : Feb 3, 2023, 8:16 PM IST
TAGGED:
ਯੋਗਰਾਜ ਦੀਆਂ ਵਿਵਾਦਿਤ ਟਿੱਪਣੀਆਂ