'ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਅੱਜ ਕਿਸਾਨਾਂ ਨੂੰ ਸਿਆਸਤ ਵਿੱਚ ਆਉਣਾ ਪਿਆ' - Punjab Assembly Election 2022
ਹੁਸ਼ਿਆਰਪੁਰ: ਹਲਕਾ ਗੜ੍ਹਸ਼ੰਕਰ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਡਾਕਟਰ ਜੰਗ ਬਹਾਦੁਰ ਸਿੰਘ ਰਾਏ ਵੱਲੋਂ ਵਿਧਾਨ ਸਭਾ ਚੋਣਾਂ (Assembly elections) ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਹਲਕੇ ਦੇ ਪਿੰਡ ਧਮਾਈ ਅਤੇ ਸਿੰਬਲੀ ਵਿੱਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਅਕਾਲੀ ਦਲ (Akali Dal), ਕਾਂਗਰਸ (Congress), ਆਮ ਆਦਮੀ ਪਾਰਟੀ (Aam Aadmi Party) ਤੇ ਭਾਜਪਾ ਸਮੇਤ ਹੋਰ ਕਈ ਪਾਰਟੀਆਂ ‘ਤੇ ਜਮ ਕੇ ਨਿਸ਼ਾਨੇ ਸਾਧੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਪਿਛਲੇ 70 ਤੋਂ ਭਾਰਤ ਦੀ ਲੁੱਟ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਲਈ ਕਿਸਾਨਾਂ ਨੂੰ ਸਿਆਸਤ ਵਿੱਚ ਆਉਣ ਪਿਆ ਹੈ।
Last Updated : Feb 3, 2023, 8:12 PM IST