ਯੂਕਰੇਨ ਤੋਂ ਸੁਰੱਖਿਅਤ ਪਰਤੀ ਗੁਰਦਾਸਪੁਰ ਦੀ ਪੁਨੀਤ ਕੌਰ ਨੇ ਸਰਕਾਰ ਦਾ ਕੀਤਾ ਧੰਨਵਾਦ - ਪੁਨੀਤ ਦੇ ਪਰਤਣ ਨਾਲ ਪਰਿਵਾਰ ਵਿੱਚ ਖੁਸ਼ੀ
ਗੁਰਦਾਸਪੁਰ:ਯੂਕਰੇਨ ਰੂਸ ਦੀ ਜੰਗ ਦੌਰਾਨ ਯੂਕਰੇਨ ਦੇ ਖ਼ਾਰਕੀਵ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਵਿਚੋਂ ਜਿਲੇ ਗੁਰਦਾਸਪੁਰ ਦੇ ਪਿੰਡ ਵਰਸੋਲਾਂ ਦੀ ਰਹਿਣ ਵਾਲੀ ਮੈਡੀਕਲ ਦੀ ਵਿਦਿਆਰਥਣ ਪੁਨੀਤ ਕੌਰ ਵਾਪਸ ਆਪਣੇ ਘਰ ਪੁਹੰਚ ਗਈ ਹੈ। ਉਸ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ (puneet kaur of gurdaspur thanked govt on safely arrival) । ਪੁਨੀਤ ਦੇ ਪਰਤਣ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ (family is happy on puneet's arrival)। ਉਸ ਨੇ ਕਿਹਾ ਕਿ ਜੰਗ ਨੂੰ ਲੈ ਕੇ ਯੂਕਰੇਨ ਵਿੱਚ ਹਾਲਾਤ ਕਾਫੀ ਗੰਭੀਰ ਬਣੇ ਹੋਏ ਹਨ ਅਤੇ ਉਸ ਨੇ ਵੀ ਬਾਕੀ ਵਿਦਿਆਰਥੀਆਂ ਨਾਲ ਯੂਨੀਵਰਸਟੀ ਦੇ ਹੋਸਟਲ ਵਿੱਚ ਰਹਿ ਕੇ ਹੀ ਆਪਣੇ ਦਿਨ ਬਤੀਤ ਕੀਤੇ ਨਾਲ ਹੀ ਉਸ ਨੇ ਕਿਹਾ ਕਿ ਉਹ ਛੇ ਸਾਲ ਪਹਿਲਾ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਈ ਸੀ ਅਤੇ ਇਹ ਸਾਲ ਉਸਦੀ ਪੜ੍ਹਾਈ ਦਾ ਆਖਰੀ ਸਾਲ ਸੀ ਲੇਕਿਨ ਰੂਸ ਦੇ ਹਮਲੇ ਕਾਰਨ ਉਸਦੀ ਪੜਾਈ ਵੀ ਅਧੂਰੀ ਰਹਿ ਗਈ।
Last Updated : Feb 3, 2023, 8:18 PM IST