ਆਪਣੀਆਂ ਮੰਗਾਂ ਨੂੰ ਲੈਕੇ ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਧਰਨਾ - ਨਰੇਗਾ ਵਰਕਰਜ਼ ਯੂਨੀਅਨ ਵੱਲੋਂ ਧਰਨਾ
ਫ਼ਿਰੋਜ਼ਪੁਰ: ਮਜ਼ਦੂਰ ਵਰਗ ਵੱਲੋਂ ਜ਼ਿਲ੍ਹੇ ਦੇ ਬੀਡੀਪੀਓ ਦੇ ਦਫ਼ਤਰ ਦੇ ਬਾਹਰ ਧਰਨਾ (Protest outside the district BDPO office) ਦਿੱਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਮਜ਼ਦੂਰ ਔਰਤਾਂ ਦਾ ਕਹਿਣਾ ਹੈ ਕਿ ਮਜ਼ਦੂਰਾਂ ਨੂੰ ਪਿੰਡਾਂ ਵਿੱਚ 100 ਦਿਨ ਦਾ ਰੋਜ਼ਗਾਰ ਲਗਾਤਾਰ ਨਰੇਗਾ ਰਾਹੀਂ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਨੂੰ ਨਾ ਤਾਂ ਕੰਮ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੀਤੇ ਹੋਏ ਕੰਮ ਦੇ ਪੈਸੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਰੇਗਾ ਕਾਮਿਆਂ (NREGA workers) ਵੱਲੋਂ ਵਾਰ-ਵਾਰ ਕੰਮ ਮੰਗਣ ‘ਤੇ ਵੀ ਪ੍ਰਸ਼ਾਸਨ ਵੱਲੋਂ ਕੋਈ ਕੰਮ ਨਹੀਂ ਦਿੱਤਾ ਜਾਂਦਾ, ਉਲਟਾ ਬਹਾਨੇ ਲਗਾਏ ਜਾਂਦੇ ਹਨ, ਕੀ ਹੁਣ ਕੋਡ ਆਫ਼ ਕੰਡਕਟ (Code of Conduct) ਲਗਾ ਹੋਣ ਕਰ ਕੇ ਕੰਮ ਬੰਦ ਹਨ।
Last Updated : Feb 3, 2023, 8:18 PM IST