ਨਵਜੋਤ ਕੌਰ ਸਿੱਧੂ ਦੇ ਹੋਏ ਵਿਰੋਧ ’ਤੇ ਮਜੀਠੀਆ ਦਾ ਹਮਲਾ, ਕਿਹਾ- 'ਸਿੱਧੂ ਜੋੜਾ ਨਾ ਕਰੇ ਹੰਕਾਰ' - Amritsar constituency East
ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਇਸੇ ਦੇ ਚੱਲਦੇ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਦੇ ਹਲਕਾ ਪੂਰਬੀ ਦੇ ਪਿੰਡ ਮੁਦਲ ਚ ਨਵਜੋਤ ਕੌਰ ਸਿੱਧੂ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਸਾਰੇ ਮਾਮਲੇ ਸਬੰਧੀ ਹਲਕਾ ਪੁਰਬੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਬਿਆਨ ਦਿੰਦਿਆ ਕਿਹਾ ਕਿ ਮਾਮਲਾ ਨਵਜੋਤ ਸਿੰਘ ਸਿੱਧੂ ਵੱਲੋਂ ਕਿਸੇ ਵੀ ਮਹਿਲਾ ਦੇ ਲਈ ਅਜਿਹੀ ਬਿਆਨਬਾਜ਼ੀ ਕਰਨੀ ਚੰਗੀ ਗੱਲ ਨਹੀਂ ਹੈ। ਸਿੱਧੂ ਦੇ ਇਸ ਬਿਆਨ ਤੋਂ ਭੜਕੇ ਪਿੰਡ ਵਾਸੀਆਂ ਵਲੋਂ ਸਿੱਧੂ ਜੌੜੇ ਦਾ ਜੰਮ ਕੇ ਵਿਰੋਧ ਕੀਤਾ ਹੈ ਜਿਸਦੇ ਚੱਲਦੇ ਲੋਕ ਸਿੱਧੂ ਜੌੜੇ ਦੇ ਹੰਕਾਰ ਦਾ ਘੜਾ ਜਲਦ ਭੰਨਣਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਲਕੇ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਹੰਕਾਰੀ ਸਿੱਧੂ ਜੋੜੇ ਨੂੰ ਹਰਾ ਸ਼੍ਰੋਮਣੀ ਅਕਾਲੀ ਦਲ ਨੂੰ ਸੀਟ ਜਿਤਾਉਣਗੇ।
Last Updated : Feb 3, 2023, 8:12 PM IST