ATM ਤੋੜਦੇ ਚੋਰ ਕਾਬੂ, ਦੇਖੋ ਵੀਡੀਓ - police nabbed a thief while breaking into an ATM
ਹੁਸ਼ਿਆਰਪੁਰ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਦੀਆਂ ਤਾਜ਼ਾ ਤਸਵੀਰਾਂ ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਸ਼ਹਿਰ (Mahilpur town of Garhshankar town) ਤੋਂ ਸਾਹਮਣੇ ਆਈਆਂ ਹਨ। ਜਿੱਥੇ ਰਾਤ ਦੇ ਹਨੇਰੇ ਵਿੱਚ 3 ਲੁਟੇਰਿਆਂ ਵੱਲੋਂ ਏ.ਟੀ.ਐੱਮ. ਨੂੰ ਤੋੜਨ ਦੀ ਕੋਸ਼ਿਸ਼ (ATM Trying to break them) ਕੀਤੀ ਜਾ ਰਹੀ ਹੈ, ਹਾਲਾਂਕਿ ਉਹ ਆਪਣੇ ਇਸ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕੇ, ਕਿਉਂਕਿ ਰਾਤ ਦੀ ਡਿਊਟੀ ਕਰ ਰਹੇ ਪੁਲਿਸ (Police) ਮੁਲਾਜ਼ਮਾਂ ਨੇ ਚੋਰਾਂ ਨੂੰ ਘਟਨਾ ਤੋਂ ਪਹਿਲਾਂ ਹੀ ਕਾਬੂ ਕਰ ਲਿਆ, ਹਾਲਾਂਕਿ ਇਸ ਮੌਕੇ ਪੁਲਿਸ (Police) ਇੱਕ ਮੁਲਜ਼ਮ ਨੂੰ ਹੀ ਕਾਬੂ ਕਰਨ ਵਿੱਚ ਸਫ਼ਲ ਰਹੀ ਜਦਕਿ 2 ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਰਹੇ।
Last Updated : Feb 3, 2023, 8:21 PM IST