ਇੰਫਾਲ 'ਚ 'ਹਾਈ ਜੋਸ਼', ਗੱਡੀ ਰੋਕ ਕੇ ਲੋਕਾਂ ਨੂੰ ਮਿਲੇ PM, ਮਿਊਜ਼ਿਕ 'ਤੇ ਵਜਾਈਆਂ ਤਾੜੀਆਂ - PM Modi in Manipur
ਮਨੀਪੁਰ: ਮਨੀਪੁਰ ਵਿੱਚ ਪੀਐਮ ਮੋਦੀ (PM Modi in Manipur) ਦੀ ਰੈਲੀ ਦੇ ਦੌਰਾਨ ਸਥਾਨਕ ਲੋਕ ਉਤਸ਼ਾਹਿਤ ਨਜ਼ਰ ਆਇਆ। ਪ੍ਰਧਾਨ ਮੰਤਰੀ ਦੇ ਇੰਫਾਲ ਦੌਰੇ ਦੌਰਾਨ ਭਾਜਪਾ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਜਨ ਸਭਾ ਦੇ ਮੰਚ 'ਤੇ ਪਹੁੰਚਣ ਤੋਂ ਬਾਅਦ ਸਥਾਨਕ ਲੋਕ ਪੀਐੱਮ ਦੇ ਸਵਾਗਤ ਲਈ ਸੰਗੀਤਕ ਸਾਜ਼ ਵਜਾਉਂਦੇ ਦੇਖੇ ਗਏ। ਪੀਐਮ ਮੋਦੀ ਨੇ ਵੀ ਇਨ੍ਹਾਂ ਲੋਕਾਂ ਦਾ ਹੌਸਲਾ ਵਧਾਇਆ। ਇੱਕ ਮਿੰਟ ਤੋਂ ਵੱਧ ਸਮੇਂ ਤੱਕ ਪੀਐਮ ਮੋਦੀ ਖੜ੍ਹੇ ਹੋ ਕੇ ਤਾੜੀਆਂ ਮਾਰਦੇ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ - @narendramodi ਤੋਂ ਸਥਾਨਕ ਲੋਕਾਂ ਨੂੰ ਮਿਲਣ ਦਾ ਇੱਕ ਵੀਡੀਓ ਟਵੀਟ ਕੀਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੀਐੱਮ ਮੋਦੀ ਆਪਣੀ ਗੱਡੀ 'ਚੋਂ ਉਤਰ ਕੇ ਲੋਕਾਂ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਪੀਐਮ ਮੋਦੀ ਨੇ ਇਸ ਨੂੰ ਅਨਮੋਲ ਪਲ ਦੱਸਿਆ।
Last Updated : Feb 3, 2023, 8:17 PM IST