ਪੰਜਾਬ

punjab

ETV Bharat / videos

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਪਾਇਆ ਲੋਕਾਂ ਦੀਆਂ ਜੇਬ੍ਹਾਂ ’ਤੇ ਹੋਰ ਭਾਰ - govt should control price

By

Published : Mar 22, 2022, 2:24 PM IST

Updated : Feb 3, 2023, 8:20 PM IST

ਜਲੰਧਰ: ਪੈਟਰੋਲ ਡੀਜ਼ਲ ਅਤੇ ਗੈਸ ਨੇ ਇੱਕ ਵਾਰ ਫੇਰ ਲੋਕਾਂ ਦੀ ਜੇਬ ਨੂੰ ਝਟਕਾ(jolt to public) ਦਿੱਤਾ ਹੈ। ਪੰਜਾਬ ਵਿੱਚ ਪੈਟਰੋਲ 77 ਪੈਸੇ ਅਤੇ ਗੈਸ ਦਾ ਸਿਲੰਡਰ ਪੰਜਾਹ ਰੁਪਏ ਮਹਿੰਗਾ ਹੋ ਗਿਆ (petrol price hike)। ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਇੱਕੋ ਰੇਟ ਤੇ ਮਿਲ ਰਿਹਾ ਪੈਟਰੋਲ ਅੱਜ ਸਤੱਤਰ ਪੈਸੇ ਮਹਿੰਗਾ ਹੋ ਗਿਆ। ਵਧੀਆਂ ਕੀਮਤਾਂ ਬਾਰੇ ਆਮ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਹੋ ਚੁੱਕੀਆਂ ਹਨ ਅਤੇ ਹੁਣ ਇਕ ਵਾਰ ਫਿਰ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਜੂਝਣਾ ਪੈਣਾ ਹੈ (people have to bear extra burden)। ਲੋਕਾਂ ਦਾ ਕਹਿਣਾ ਹੈ ਕਿ ਪੈਟਰੋਲ ਦੀਆਂ ਵਧੀਆਂ ਕੀਮਤਾਂ ਇੱਕ ਵਾਰ ਫੇਰ ਉਨ੍ਹਾਂ ਦੇ ਬਜਟ ਨੂੰ ਹਿਲਾ ਦੇਵੇਗਾ, ਕਿਉਂਕਿ ਪੈਟਰੋਲ ਦੀ ਜ਼ਰੂਰਤ ਸਿਰਫ਼ ਵੱਡੀਆਂ ਕਾਰਾਂ ਵਾਲੇ ਨੂੰ ਨਹੀਂ ਬਲਕਿ ਮੋਟਰਸਾਈਕਲ ਸਕੂਟਰ ਤੇ ਘੁੰਮਣ ਵਾਲੇ ਲੇਬਰ ਕਲਾਸ ਲੋਕਾਂ ਨੂੰ ਵੀ ਓਨੀ ਹੀ ਹੈ (every class need petrol and diesel)। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਕੀਮਤਾਂ ਨੂੰ ਵਧਾਉਣ ਦੀ ਜਗ੍ਹਾ ਇਨ੍ਹਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ (govt should control price)।
Last Updated : Feb 3, 2023, 8:20 PM IST

ABOUT THE AUTHOR

...view details