ਪੱਤਰਕਾਰ ਨੇ ਪੁੱਛਿਆ ਮਹਿੰਗਾਈ ਨੂੰ ਲੈ ਕੇ ਸਵਾਲ, ਜਨਤਾ ਵੇਖੋ ਕਿਵੇਂ ਭੜਕੀ - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਜਲੰਧਰ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੌਰਾਨ ਇਕ ਵਾਰ ਫਿਰ ਕੀਮਤਾਂ ਵਧ ਗਈਆਂ ਹਨ। ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅਚਾਨਕ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਕੁੱਲ 137 ਦਿਨਾਂ ਬਾਅਦ ਇਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਮੌਕੇ ਜਲੰਧਰ ਦੀ ਆਮ ਜਨਤਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦਾ ਕਹਿਣਾ ਰਿਹੈ ਕਿ ਚੋਣਾਂ ਤੱਕ ਨਹੀਂ ਵਧਾਇਆ ਗਿਆ ਰੇਟ, ਪਰ ਨਤੀਜਿਆਂ ਤੋਂ ਬਾਅਦ ਮਹਿੰਗਾਈ ਵੇਖਣ ਨੂੰ ਮਿਲੀ ਹੈ। ਦੂਜੇ ਪਾਸੇ, ਕਈਆਂ ਨੇ ਨਵੀਂ ਸਰਕਾਰ ਤੋਂ ਸਕਾਰਾਤਮਕ ਉਮੀਦਾਂ ਰੱਖੀਆਂ ਹੋਈਆਂ ਹਨ।
Last Updated : Feb 3, 2023, 8:20 PM IST