ਰਾਸ਼ਨ ਦੀ ਡੋਰ ਸਟੈਪ ਡਿਲਵਰੀ ਦੇ ਫੈਸਲੇ ਦੀ ਲੋਕਾਂ ਨੇ ਕੀਤੀ ਸ਼ਲਾਘਾ, ਨਾਲ ਕੀਤੀ ਇਹ ਅਪੀਲ - people reaction on door step delivery of rations
ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਨ ਸਬੰਧੀ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਦਿੱਲੀ ਮਾਡਲ ਦੀ ਤਰਜ਼ ਤੇ ਪੰਜਾਬ ਚ ਇੱਕ ਹੋਰ ਸਕੀਮ ਦਾ ਐਲਾਨ ਕੀਤਾ ਗਿਆ ਹੈ। ਕੁਝ ਹੀ ਦਿਨਾਂ ’ਚ ਇਹ ਡੋਰ ਸਟੈਪ ਡਿਲਵਰੀ ਹੋਵੇਗੀ। ਗਰੀਬ ਲੋਕਾਂ ਨੂੰ ਦਿਹਾੜੀਆਂ ਨੂੰ ਛੱਡ ਕੇ ਲੰਬੀਆਂ-ਲੰਬੀਆਂ ਕਤਾਰਾਂ ’ਚ ਲੱਗਣ ਦੀ ਲੋੜ ਨਹੀਂ ਹੋਵੇਗੀ। ਉੱਥੇ ਹੀ ਸੀਐੱਮ ਮਾਨ ਦੇ ਇਸ ਫੈਸਲੇ ਦੀ ਪੰਜਾਬ ਦੇ ਲੋਕਾਂ ਨੇ ਸ਼ਲਾਘਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਸੀਐੱਮ ਮਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਫੈਸਲਾ ਬਹੁਤ ਵਧੀਆ ਹੈ। ਪਰ ਨਾਲ ਹੀ ਉਹ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਰਾਸ਼ਨ ਸਹੀ ਵਿਅਕਤੀ ਨੂੰ ਮਿਲ ਸਕੇ।
Last Updated : Feb 3, 2023, 8:21 PM IST