ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਲੋਕਾਂ ਨੇ ਸਰਕਾਰ ਅੱਗੇ ਕੀਤੀ ਅਪੀਲ - ਰਸੋਈ ਗੈਸ ਦੀਆਂ ਕੀਮਤਾਂ
ਮਾਨਸਾ: ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਫਿਰ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਲੱਗਿਆ ਹੈ, ਜਿਸਨੂੰ ਲੈ ਕੇ ਲੋਕ ਚਿੰਤਤ ਹਨ ਅਤੇ ਮਾਨਸਾ ਸ਼ਹਿਰ ਪੈਟਰੋਲ 94.95 ਪੈਸੇ ਅਤੇ ਡੀਜ਼ਲ 84.72 ਪੈਸੇ ਹੈ ਅਤੇ ਇਸਦੇ ਨਾਲ ਹੀ ਰਸੋਈ ਗੈਸ ਦੇ ਵਿੱਚ ਵੀ 50 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਲੋਕਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਤੁਰੰਤ ਇਹਨਾਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਜਾਵੇ ਤਾਂ ਕਿ ਆਮ ਵਿਅਕਤੀ ਜੋ ਰੋਜ਼ਾਨਾ ਦੀ ਜ਼ਿੰਦਗੀ ਵਿਚ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀ ਵਰਤੋਂ ਕਰ ਰਿਹਾ ਹੈ। ਇਨ੍ਹਾਂ ਤੇ ਵਾਧੂ ਬੋਝ ਨਾ ਪਵੇ ਅਤੇ ਇਸਦੇ ਨਾਲ ਹੀ ਮਹਿੰਗਾਈ ਵੀ ਲਗਾਤਾਰ ਵਧ ਰਹੀ ਹੈ ਤੇ ਉਸ ਨੂੰ ਵੀ ਸਰਕਾਰ ਅੱਗੇ ਕੰਟਰੋਲ ਕਰਨ ਦੀ ਅਪੀਲ ਕੀਤੀ ਹੈ।
Last Updated : Feb 3, 2023, 8:20 PM IST