ਪੰਜਾਬ

punjab

ETV Bharat / videos

ਮੁਫ਼ਤ ਬਿਜਲੀ ਨੂੰ ਲੈ ਕੇ ਲੋਕੀਂ 'ਆਪ' ਦੀ ਕਰ ਰਹੇ ਨੇ ਸਲਾਘਾ - ਸ੍ਰੀ ਮੁਕਤਸਰ ਸਾਹਿਬ

By

Published : Mar 15, 2022, 8:40 PM IST

Updated : Feb 3, 2023, 8:19 PM IST

ਸ੍ਰੀ ਮੁਕਤਸਰ ਸਾਹਿਬ: ਆਮ ਆਦਮੀ ਪਾਰਟੀ (Aam Aadmi Party, AAP) ਨੇ ਪੰਜਾਬ ਵਿੱਚ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਵਿੱਚ ਜੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਲਈ ਰੋਡਮੈਪ ਤਿਆਰ ਕਰਨ ਅਤੇ ਸਾਰਿਆਂ ਨੂੰ 300 ਯੂਨਿਟ ਮੁਫਤ ਬਿਜਲੀ (free electricity guarantee) ਯਕੀਨੀ ਬਣਾਉਣ ਲਈ ਕਥਿਤ ਤੌਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਦਿੱਤੀ ਗਈ ਪਹਿਲੀ ਗਾਰੰਟੀ 1 ਅਪ੍ਰੈਲ ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਹਰੇਕ ਵਰਗ ਦੇ ਖਪਤਕਾਰਾਂ ਦੀ ਕੁੱਲ ਗਿਣਤੀ ਅਤੇ ਬਿਜਲੀ ਸਬਸਿਡੀ ਦੇ ਬਿੱਲ ਬਾਰੇ ਪਹਿਲਾਂ ਹੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਰਾਜ ਵਿੱਚ 1 ਕਰੋੜ ਬਿਜਲੀ ਖਪਤਕਾਰ ਹਨ, ਜਿਨ੍ਹਾਂ ਵਿੱਚ 73 ਲੱਖ ਘਰੇਲੂ ਖਪਤਕਾਰ, 14 ਲੱਖ ਖੇਤੀਬਾੜੀ ਖਪਤਕਾਰ, 11.50 ਲੱਖ ਵਪਾਰਕ ਖਪਤਕਾਰ ਅਤੇ 1.50 ਲੱਖ ਉਦਯੋਗਿਕ ਖਪਤਕਾਰ ਸ਼ਾਮਲ ਹਨ।
Last Updated : Feb 3, 2023, 8:19 PM IST

ABOUT THE AUTHOR

...view details