ਸਿਹਤ ਸਹੂਲਤਾਂ ਦੇ ਦਾਅਵਿਆਂ ਦੀ ਫੂਕ ਕੱਢਦੀਆਂ ਤਸਵੀਰਾਂ ! ਪੀੜਤਾਂ ਦੀ ਜ਼ੁਬਾਨੀ... - government hospital in Khemkaran of Tarn Taran
ਤਰਨਤਾਰਨ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ। ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇੰਨ੍ਹਾਂ ਦਾਅਵਿਆਂ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਪ੍ਰਸ਼ਾਸਨ ਦੇ ਸਿਹਤ ਸਹੂਲਤਾਂ ਦੇ ਦਾਅਵਿਆਂ ਦੀ ਫੂਕ ਕੱਢਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੀ ਤਸਵੀਰ ਤਰਨ ਤਾਰਨ ਦੇ ਖੇਮਕਰਨ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਈ ਹੈ। ਸਰਹੱਦੀ ਕਸਬਾ ਖੇਮਕਰਨ ਵਿਖੇ ਸੀ ਐਚ ਸੀ ਸਰਕਾਰੀ ਹਸਪਤਾਲ ਵਿੱਚ 11 ਵਜੇ ਰਾਤ ਨੂੰ ਡਿਊਟੀ ਉੱਪਰ ਕੋਈ ਵੀ ਡਾਕਟਰ ਨਹੀਂ ਮਿਲਿਆ ਜਿਸ ਕਾਰਨ ਐਂਮਰਜੈਂਸੀ ਵਿੱਚ ਇਲਾਜ ਲਈ ਆਏ ਪੀੜਤ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪੀੜਤ ਸ਼ਖਸ ਵੱਲੋਂ ਹਸਪਤਾਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਉਨ੍ਹਾਂ ਦੇ ਸੱਟਾਂ ਲੱਗੀਆਂ ਸਨ ਪਰ ਹਸਪਤਾਲ ਵਿੱਚ ਉੱਚੀ ਉੱਚੀ ਆਵਾਜ਼ ਮਾਰਨ ਉੱਪਰ ਵੀ ਕੋਈ ਨਹੀਂ ਸੁਣ ਰਿਹਾ ਸੀ ਜਿਸਦਾ ਮਤਲਬ ਹੈ ਕਿ ਹਸਪਤਾਲ ਦਾ ਕੋਈ ਬਾਲੀ ਵਾਰਸ ਹੀ ਨਹੀਂ। ਡਿਊਟੀ ਤੇ ਤਾਇਨਾਤ ਕਲਾਸ ਡੀ ਦੇ ਮੁਲਾਜ਼ਮ ਨੇ ਦੱਸਿਆ ਕਿ ਹਸਪਤਾਲ ਵਿੱਚ ਕਾਫੀ ਸਮੇਂ ਤੋਂ ਰਾਤ ਦੀ ਡਿਊਟੀ ਲਈ ਡਾਕਟਰ ਹੀ ਨਹੀਂ ਹੈ।
Last Updated : Feb 3, 2023, 8:20 PM IST