ਹਿਸਟਰੀ ਦੇ ਪ੍ਰੋਫੈਸਰ ਵੱਲੋਂ 'ਦਾ ਕਸ਼ਮੀਰ ਫਾਈਲਜ਼' ਫਿਲਮ ਦਾ ਵਿਰੋਧ, ਕਿਹਾ... - ਚਰਚਾ ਦਾ ਵਿਸ਼ਾ ਬਣੀ ਦਾ ਕਸ਼ਮੀਰ ਫ਼ਿਲਮ
ਬਠਿੰਡਾ: ਇੰਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਦਾ ਕਸ਼ਮੀਰ ਫ਼ਿਲਮ ਨੂੰ ਲੈ ਕੇ ਹੁਣ ਬਠਿੰਡਾ ਵਿੱਚ ਹਿਸਟਰੀ ਦੇ ਅਧਿਆਪਕ ਵੱਲੋਂ ਸ਼ਾਂਤਮਈ ਵਿਰੋਧ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਮਿੱਤਲ ਮਾਲ ਨੇੜੇ ਬੈਨਰ ਲੈ ਕੇ ਸ਼ਾਂਤਮਈ ਵਿਰੋਧ ਕਰ ਰਹੇ ਹਿਸਟਰੀ ਦੇ ਅਧਿਆਪਕ ਅਮਨਦੀਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਦੇਸ਼ ਦੀ ਰਾਜਨੀਤੀ ਬੇਰੁਜ਼ਗਾਰੀ, ਦੇਸ਼ ਦੀ ਤਰੱਕੀ ਲਈ ਹੋਣੀ ਚਾਹੀਦੀ ਹੈ ਨਾ ਕਿ ਧਰਮਾਂ ਨੂੰ ਲੈ ਕੇ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਦਾ ਕਸ਼ਮੀਰ ਫ਼ਿਲਮ ਅਜਿਹੀ ਫ਼ਿਲਮ ਹੈ ਜਿਸ ਰਾਹੀਂ ਦੋ ਫਿਰਕਿਆਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰੋਫੈਸਰ ਦਾ ਕਹਿਣਾ ਹੈ ਕਿ ਅਜਿਹੀਆਂ ਫ਼ਿਲਮਾਂ ਸਮਾਜ ਲਈ ਖ਼ਤਰਨਾਕ ਹਨ ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾਕ੍ਰਮ ਨੂੰ ਲੈ ਕੇ ਇੱਕ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਅਤੇ ਫਿਰ ਉਸ ਨੂੰ ਦੇਸ਼ ਭਰ ਵਿੱਚ ਪ੍ਰਚਾਰਿਆ ਜਾਣਾ ਬਹੁਤ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀ ਫ਼ਿਲਮ ਨੂੰ ਬੈਨ ਕਰ ਦੇਣਾ ਚਾਹੀਦਾ ਹੈ ਜੋ ਕਿ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਰਹੀ ਹੋਵੇ।
Last Updated : Feb 3, 2023, 8:20 PM IST