ਵਧੀਆਂ ਤੇਲ ਕੀਮਤਾਂ ਨੂੰ ਲੈਕੇ ਪਰਗਟ ਸਿੰਘ ਨੇ ਘੇਰੀ ਕੇਂਦਰ ਸਰਕਾਰ - ਵਧੀਆਂ ਤੇਲ ਕੀਮਤਾਂ ਨੂੰ ਲੈਕੇ ਪਰਗਟ ਸਿੰਘ ਨੇ ਘੇਰੀ ਕੇਂਦਰ ਸਰਕਾਰ
ਜਲੰਧਰ: ਦੇਸ਼ ਵਿੱਚ ਪਿਛਲੇ ਪੰਜ ਦਿਨਾਂ ਤੋਂ ਤੇਲ ਕੀਮਤਾਂ ਲਗਾਤਾਰ ਵਧ ਰਹੀਆਂ (rising oil prices in the country) ਹਨ ਜਿਸਦੇ ਚੱਲਦੇ ਕੇਂਦਰ ਖਿਲਾਫ਼ ਆਮ ਲੋਕਾਂ ਵਿੱਚ ਰੋਸ ਦੀ ਲਹਿਰ ਵਧਦੀ ਜਾ ਰਹੀ ਹੈ। ਇੰਨ੍ਹਾਂ ਕੀਮਤਾਂ ਨੂੰ ਲੈ ਕੇ ਜਲੰਧਰ ਵਿਖੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਨੂੰ ਕੇਂਦਰ ਸਰਕਾਰ ਵੱਲੋਂ ਮਹਿਜ਼ ਪੰਜ ਸੂਬਿਆਂ ਵਿੱਚ ਚੋਣਾਂ ਕਰਕੇ ਘਟਾਇਆ ਸੀ ਅਤੇ ਹੁਣ ਚੋਣਾਂ ਤੋਂ ਬਾਅਦ ਫਿਰ ਉਹੀ ਹਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਸਿਰਫ਼ ਇੱਕ ਚੁਣਾਵੀ ਸਟੰਟ ਸੀ। ਪਰਗਟ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਟੈਂਪਰੇਰੀ ਫੇਸ ਤੇ ਕੰਮ ਕਰਦੀ ਹੈ ਅਤੇ ਹੁਣ ਮਹਿੰਗਾਈ ਨੂੰ ਕੰਟਰੋਲ ਕਰਨਾ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ।
Last Updated : Feb 3, 2023, 8:21 PM IST