ਮਾਈਨਿੰਗ ਮਾਫੀਆ ਤੇ ਨੱਥ ਪਾਉਣ ਵਾਲੇ ssp ਨੂੰ ਬਦਲਣ ਤੇ ਪਰਗਟ ਸਿੰਘ ਦਾ ਸਰਕਾਰ 'ਤੇ ਹਮਲਾ
ਜਲੰਧਰ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਮਾਈਨਿੰਗ ਮਾਫੀਆ ਉੱਪਰ ਕਾਰਵਾਈ ਕਰਨ ਵਾਲੇ ਐੱਸਐੱਸਪੀ ਹੁਸ਼ਿਆਰਪੁਰ ਧਰੁਮਣ ਐਚ ਨਿੰਬਲੇ ਦੀ ਪੰਜਾਬ ਸਰਕਾਰ ਵੱਲੋਂ ਬਦਲੀ ਕਰ ਦਿੱਤੀ ਗਈ ਹੈ। ਇਸ ਮਾਮਲੇ ਉੱਪਰ ਹੁਣ ਖੂਬ ਰਾਜਨੀਤੀ ਹੋ ਰਹੀ ਹੈ।ਜਲੰਧਰ 'ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਵੀ ਟਵੀਟ ਕਰ ਕਿਹਾ ਕਿ ਇਕ ਪਾਸੇ ਸਰਕਾਰ ਮਾਈਨਿੰਗ ਮਾਫੀਆ ਨੂੰ ਖ਼ਤਮ ਕਰਨ ਦੀ ਗੱਲ ਕਰਦੀ ਹੈ।ਉਹ ਉਹਦੇ ਦੂਸਰੇ ਪਾਸੇ ਜੇ ਕੋਈ ਅਫ਼ਸਰ ਇਸ ਤੇ ਕਾਰਵਾਈ ਕਰਦਾ ਹੈ। ਤਾਂ ਬਜਾਏ ਉਸ ਦੀ ਹੌਸਲਾ ਅਫਜ਼ਾਈ ਕਰਨ ਦੇ ਉਸ ਨੂੰ ਬਦਲ ਦਿੱਤਾ ਜਾਂਦਾ ਹੈ। ਇਹ ਗੱਲ ਪਰਗਟ ਸਿੰਘ ਨੇ ਅੱਜ ਜਲੰਧਰ ਵਿਖੇ ਕਾਂਗਰਸ ਵੱਲੋਂ ਲਗਾਏ ਗਏ ਧਰਨਾ ਪ੍ਰਦਰਸ਼ਨ ਦੌਰਾਨ ਵੀ ਕਹੀ ਕਿ ਜੋ ਅਸਰ ਚੰਗਾ ਕੰਮ ਕਰ ਰਿਹਾ ਹੈ।ਉਸ ਨੂੰ ਬਦਲਣਾ ਨਹੀਂ ਚਾਹੀਦਾ ਸਗੋਂ ਉਸ ਨੂੰ ਹੋਰ ਪ੍ਰੋਸਾਹਿਤ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਐਸਐਸਪੀ ਵੱਲੋਂ ਮਾਈਨਿੰਗ ਤੇ ਗੁੰਡਾ ਟੈਕਸ 'ਤੇ ਐਕਸ਼ਨ ਲੈਂਦੇ ਹੋਏ ਇਕ ਕੋਠੀ ਵਿੱਚੋਂ ਇੱਕ ਕਰੋੜ ਤਰਵੰਜਾ ਲੱਖ ਰੁਪਏ ਬਰਾਮਦ ਕੀਤੇ ਗਏ ਸੀ।ਜਿਸ ਤੋਂ ਬਾਅਦ ਹੁਣ ਇਸ ਐੱਸਐੱਸਪੀ ਦੀ ਬਦਲੀ ਕਰ ਦਿੱਤੀ ਗਈ ਹੈ।
Last Updated : Feb 3, 2023, 8:21 PM IST