ਯੂਕਰੇਨ ’ਚ ਫਸੀ ਲੁਧਿਆਣਾ ਦੀ ਵਿਦਿਆਰਥਣ ਦੇ ਮਾਪਿਆਂ ਨੇ ਚੁੱਕੇ ਭਾਰਤ ਸਰਕਾਰ ’ਤੇ ਸਵਾਲ - ਜੰਗ ਦੌਰਾਨ ਭਾਰਤੀ ਵਿਦਿਆਰਥੀ ਦੀ ਮੌਤ
ਲੁਧਿਆਣਾ: ਰੂਸ ਯੂਕਰੇਨ ਜੰਗ ਜਾਰੀ (Russia Ukraine war continues) ਹੈ। ਪੂਰੀ ਦੁਨੀਆ ਦੀਆ ਵਿੱਚ ਜੰਗ ਨੂੰ ਲੈਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਯੂਕਰੇਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਫਸੇ ਹੋਏ ਹਨ। ਇੰਨ੍ਹੇ ਫਸੇ ਹੋਏ ਲੋਕਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਹਨ। ਵਿਦਿਆਰਥੀਆਂ ਦੇ ਮਾਪਿਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੁਧਿਆਣਾ ਦੇ ਇੱਕ ਪਰਿਵਾਰ ਦੀ ਧੀ ਵੀ ਯੂਕਰੇਨ ਵਿੱਚ ਫਸੀ ਹੋਈ ਹੈ। ਵਿਦਿਆਰਥਣ ਦੇ ਮਾਪੇ ਕਾਫੀ ਸਹਿਮੇ ਹੋਏ ਹਨ। ਇਸ ਜੰਗ ਦੌਰਾਨ ਭਾਰਤੀ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਮਾਪੇ ਜ਼ਿਆਦਾ ਚਿੰਤਾ ਵਿੱਚ ਡੁੱਬ ਗਏ ਹਨ ਕਿ ਉਨ੍ਹਾਂ ਦੇ ਬੱਚੇ ਸਹੀ ਸਲਾਮਤ ਪਹੁੰਚ ਸਕਣਗੇ ਜਾਂ ਨਹੀਂ। ਇਸਦੇ ਨਾਲ ਹੀ ਲੁਧਿਆਣਾ ਦੇ ਰਹਿਣ ਵਾਲੇ ਪੀੜਤ ਪਰਿਵਾਰ ਨੇ ਜੰਮਕੇ ਭਾਰਤ ਸਰਕਾਰ ਖਿਲਾਫ਼ ਭੜਾਸ ਕੱਢੀ ਹੈ। ਪਰਿਵਾਰ ਨੇ ਸਵਾਲ ਚੁੱਕਦੇ ਕਿਹਾ ਕਿ ਜੇਕਰ ਉੱਥੇ ਮੰਤਰੀ ਫਸੇ ਹੁੰਦੇ ਕੀ ਤਾਂ ਵੀ ਸਰਕਾਰ ਵੱਲੋਂ ਅਜਿਹਾ ਹੀ ਰਵੱਈਆ ਦਿਖਾਉਣਾ ਸੀ ਜੋ ਹੁਣ ਦਿਖਾ ਰਹੀ ਹੈ।
Last Updated : Feb 3, 2023, 8:18 PM IST