ਬਮਿਆਲ ਸੈਕਟਰ 'ਚ ਦੇਖਿਆ ਗਿਆ ਪਾਕਿਸਤਾਨੀ ਡਰੋਨ - ਬਮਿਆਲ ਸੈਕਟਰ 'ਚ ਦੇਖਿਆ ਗਿਆ ਪਾਕਿਸਤਾਨੀ ਡਰੋਨ
ਪਠਾਨਕੋਟ: ਜ਼ਿਲ੍ਹੇ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਗਤੀਵਿਧੀ ਦੇਖੀ ਗਈ। ਇਹ ਦੁਪਹਿਰ 1 ਵਜੇ ਦੇ ਕਰੀਬ ਬਮਿਆਲ ਸਰਹੱਦ ਦੀ ਡਿੰਡਾ ਚੌਂਕੀ 'ਤੇ ਦੇਖਿਆ ਗਿਆ। ਜਿਸ ਤੋਂ ਬਾਅਦ ਬੀ.ਐੱਸ.ਐੱਫ ਦੇ ਜਵਾਨ ਤੁਰੰਤ ਹਰਕਤ 'ਚ ਆ ਗਏ ਅਤੇ ਡਰੋਨ 'ਤੇ ਕਈ ਰਾਉਂਡ ਫਾਇਰ ਕੀਤੇ। ਜਿਸ ਤੋਂ ਬਾਅਦ ਡਰੋਨ ਮੁੜ ਪਾਕਿਸਤਾਨ ਵੱਲ ਚਲਾ ਗਿਆ ਅਤੇ ਸਵੇਰ ਤੋਂ ਹੀ ਪੁਲਿਸ ਮੁਲਾਜ਼ਮਾਂ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਮਿਲ ਕੇ ਉਸ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਿੱਥੇ ਡਰੋਨ ਗਤੀਵਿਧੀ ਦੇਖੀ ਗਈ, ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
Last Updated : Feb 3, 2023, 8:18 PM IST