ਮਸਕਟ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੇ ਸਰਕਾਰ ਕੋਲੋਂ ਮੰਗੀ ਮਦਦ - ਨਿਹਾਲ ਸਿੰਘ ਵਾਲਾ
ਮੋਗਾ ਦੇ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਰਾਜ ਪਾਲ ਨੂੰ ਮਸਕਟ 'ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜੀ ਹੈ। ਉਨ੍ਹਾਂ ਕਿਹਾ ਕਿ ਉਹ ਉੱਥੇ ਫੱਸੇ ਹੋਏ ਹਨ। ਉਨ੍ਹਾਂ ਦੀ ਵੀਡੀਓ ਭਗਵੰਤ ਮਾਨ ਨੂੰ ਭੇਜੀ ਜਾਵੇ ਅਤੇ ਉਨ੍ਹਾਂ ਨੇ ਮਾਨ ਸਰਕਾਰ ਕੋਲੋਂ ਬਾਹਰ ਕੱਢਣ ਲਈ ਮਦਦ ਦੀ ਗੁਹਾਰ ਲਾਈ ਹੈ। ਨੌਜਵਾਨਾਂ ਨੇ ਕਿਹਾ ਕਿ ਸਾਨੂੰ ਕੰਪਨੀ ਨੇ ਧੌਖਾ ਦਿੱਤਾ ਹੈ ਅਤੇ ਉੱਥੇ ਫੱਸ ਚੁੱਕੇ ਹਾਂ। ਅਸੀਂ ਇੱਥੇ ਬਹੁਤ ਤੰਗ ਹੋ ਗਏ ਹਾਂ, ਪਿਛਲੇ 8 ਦਿਨਾਂ ਤੋਂ ਕੁਝ ਖਾਣ ਨੂੰ ਵੀ ਨਹੀਂ ਮਿਲਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਭਾਰਤ ਵਾਪਸ ਮੰਗਾਇਆ ਜਾਵੇ। ਉੱਥੇ ਫਸੇ ਨੌਜਵਾਨ ਪੰਜਾਬ ਤੋਂ ਇਲਾਵਾ ਬਿਹਾਰ ਤੇ ਯੂਪੀ ਨਾਲ ਸਬੰਧਤ ਹਨ। ਦੂਜੇ ਪਾਸੇ, ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਰਾਜ ਪਾਲ ਨੇ ਭਰੋਸਾ ਦਿੱਤਾ ਕਿ ਨੌਜਵਾਨਾਂ ਨੂੰ ਵਾਪਸ ਮੰਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਲਦ ਉਹ ਆਪਣੇ ਘਰਾਂ ਨੂੰ ਪਰਤ ਆਉਣਗੇ।
Last Updated : Feb 3, 2023, 8:30 PM IST