ਸ਼ਰਾਬ ਪੀਣ ਨਾਲ 19 ਸਾਲ ਦੇ ਨੌਜਵਾਨ ਦੀ ਮੌਤ ! - ਨੌਜਵਾਨ ਦੀ ਸ਼ਰਾਬ ਪੀਣ ਨਾਲ ਮੌਤ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੌੜ ਦੇ ਇੱਕ ਨੌਜਵਾਨ ਦੀ ਸ਼ਰਾਬ ਪੀਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਸੀ ਪਠਾਣਾਂ ਦੇ ਸਬ-ਇੰਸਪੈਕਟਰ ਪਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਧਰਮਵੀਰ ਕੁਮਾਰ ਹੈ ਜਿਸ ਦੀ ਉਮਰ 19 ਸਾਲ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਅਨੁਸਾਰ ਧਰਮਵੀਰ ਦੀ ਮੌਤ ਸ਼ਰਾਬ ਪੀਣ ਨਾਲ ਹੋਈ ਹੈ। ਮ੍ਰਿਤਕ ਜਦੋਂ ਸ਼ਰਾਬ ਪੀ ਕੇ ਘਰ ਆਇਆ ਤਾਂ, ਡਿੱਗ ਪਿਆ ਜਿਸ ਨੂੰ ਸਥਾਨਕ ਡਾਕਟਰ ਕੋਲ ਲੈ ਕੇ ਗਏ। ਉਸ ਨੇ ਇਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਜਿਥੇ ਧਰਮਵੀਰ ਦੀ ਮੌਤ ਹੋ ਗਈ।
Last Updated : Feb 3, 2023, 8:34 PM IST