ਥਰਮਲ ਪਲਾਂਟ ਵਿੱਚ ਆਕਸੀਜਨ ਸਿਲੰਡਰ ਫੱਟਣ ਨਾਲ ਮਜ਼ਦੂਰ ਜਖ਼ਮੀ - ਥਰਮਲ ਪਲਾਂਟ
ਰੂਪਨਗਰ ਵਿਖੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਥਰਮਲ ਪਲਾਂਟ ਵਿਖੇ ਆਕਸੀਜਨ ਦਾ ਸਿਲੰਡਰ ਫੱਟਣ ਕਾਰਨ ਇੱਕ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਰਮਲ ਪਲਾਂਟ ਦੇ ਪਹਿਲੀ ਸਟੇਜ ਦੇ ਪੱਕੇ ਤੌਰ 'ਤੇ ਬੰਦ ਕੀਤੇ ਗਏ। ਯੂਨਿਟਾਂ ਨੂੰ ਡਿਸਮੈਂਟਲ ਕਰਨ ਦੇ ਕੰਮ ਵਿੱਚ ਜੁਟੀ ਕੰਪਨੀ ਦੇ ਮਜ਼ਦੂਰ ਜਦੋਂ ਥਰਮਲ ਪਲਾਂਟ ਦੀ ਮਸ਼ੀਨਰੀ ਨੂੰ ਤੋੜਨ ਦਾ ਕੰਮ ਕਰ ਰਹੇ ਸਨ, ਤਾਂ ਇਸ ਦੌਰਾਨ ਵੇਲਡਿੰਗ ਲਈ ਵਰਤਿਆ ਜਾਣ ਵਾਲਾ ਆਕਸੀਜਨ ਦਾ ਸਿਲੰਡਰ ਅਚਾਨਕ ਫੱਟ ਗਿਆ ਜਿਸ ਦੌਰਾਨ ਉੱਥੇ ਕੰਮ ਕਰ ਰਹੇ ਇੱਕ ਮਜ਼ਦੂਰ ਦੇ ਦੋਵੇਂ ਪੈਰ ਉੱਡ ਗਏ। ਮਜ਼ਦੂਰ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਰੂਪਨਗਰ 'ਚ ਜ਼ੇਰੇ ਇਲਾਜ ਹੈ।
Last Updated : Feb 3, 2023, 8:31 PM IST