ਨਸ਼ੀਲਾ ਪਾਊਡਰ ਅਤੇ 1500 ਦੇ ਕਰੀਬ ਖਾਲੀ ਕੈਪਸੂਲ ਸਮੇਤ ਇੱਕ ਔਰਤ ਪੁਲਿਸ ਅੜਿਕੇ - ਸ਼ੱਕ ਦੇ ਚੱਲਦੇ ਕਾਬੂ ਕਰ ਲਿਆ
ਤਰਨਤਾਰਨ ਦੇ ਹਲਕਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੁਲਿਸ ਨੇ ਇੱਕ ਔਰਤ ਨੂੰ 770 ਗ੍ਰਾਮ ਨਸ਼ੀਲਾ ਪਾਊਂਡਰ ਅਤੇ 1500 ਦੇ ਕਰੀਬ ਖਾਲੀ ਕੈਪਸੂਲ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਾਮਲੇ ਸਬੰਧੀ ਥਾਣਾ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਇੰਡਸਟਰੀਅਲ ਏਰੀਆ ਤੋਂ ਹੁੰਦੇ ਹੋਏ ਪਿੰਡ ਧੂੰਦਾ ਨੂੰ ਜਾ ਰਹੇ ਸੀ ਤਾਂ ਕਰਤਾਰ ਫਲੋਰ ਮਿਲ ਦੇ ਸਾਹਮਣੇ ਇੱਕ ਔਰਤ ਦਿਖੀ ਜੋ ਪੁਲਿਸ ਪਾਰਟੀ ਨੂੰ ਗੱਡੀ ਵਿੱਚ ਦੇਖ ਕੇ ਦੂਰੋ ਮੋਮੀ ਲਿਫਾਫੇ ਵਿੱਚੋਂ ਕੁਝ ਸਮਾਨ ਜ਼ਮੀਨ ਉੱਤੇ ਸੁੱਟ ਕੇ ਕੱਚੇ ਖਾਲੀ ਥਾਂ ਨੂੰ ਹੋ ਤੁਰੀ ਜਿਸਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਚੱਲਦੇ ਉੱਤੇ ਕਾਬੂ ਕਰ ਲਿਆ ਅਤੇ ਔਰਤ ਕੋਲੋਂ ਪੁੱਛਗਿੱਛ ਵੀ ਕੀਤੀ। ਜ਼ਮੀਨ ਉੱਤੇ ਸੁੱਟੇ ਲਿਫਾਫੇ ਬਾਰੇ ਸਖ਼ਤੀ ਨਾਲ ਪੁੱਛਗਿੱਛ ਕਰਨ ਉੱਤੇ ਔਰਤ ਨੇ ਦੱਸਿਆ ਕਿ ਇਸ ਵਿੱਚ ਨਸ਼ੀਲਾ ਪਾਊਡਰ ਅਤੇ ਵੱਖ ਵੱਖ ਰੰਗ ਦੇ ਖਾਲੀ ਕੈਪਸੂਲ ਹਨ। ਥਾਣਾ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕੇ ਇਸ ਸਬੰਧੀ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:33 PM IST