ਜੇਲ੍ਹ ਬੰਦ ਪਤੀ ਨੂੂੰ ਨਸ਼ਾ ਦੇਣ ਦੀ ਕੋਸ਼ਿਸ਼ 'ਚ ਪਤਨੀ ਗ੍ਰਿਫ਼ਤਾਰ - ਫਰੀਦਕੋਟ ਦੀ ਮਾਡਰਨ ਜ਼ੇਲ੍ਹ
ਫਰੀਦਕੋਟ ਦੀ ਮਾਡਰਨ ਜ਼ੇਲ੍ਹ (Modern Jail of Faridkot) ਅੰਦਰ ਬੰਦ ਹਵਾਲਾਤੀ ਨੂੰ ਅਫੀਮ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਤੋਂ 1.88 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਿਕ ਅਫੀਮ ਹਵਾਲਾਤੀ ਨੂੰ ਦੇਣ ਲਈ ਲਿਆਂਦੇ ਗਏ ਸਮਾਨ ਅੰਦਰ ਲੁਕੋ ਕੇ ਰੱਖੀ ਹੋਈ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਮਿਲੇ ਸ਼ਿਕਾਇਤ ਪੱਤਰ ਤਮੰਨਾ ਰਾਣੀ ਜੇਲ੍ਹ ਵਿਚ ਬੰਦ ਆਪਣੇ ਪਤੀ ਬਲਦੇਵ ਸਿੰਘ ਨਾਲ ਮੁਲਾਕਾਤ ਕਰਨ ਲਈ ਆਈ ਤਾਂ ਉਸ ਵੱਲੋਂ ਕੈਦੀ ਨੂੰ 1.88 ਗ੍ਰਾਮ ਅਫੀਮ ਤਲਾਸ਼ੀ ਦੋਰਾਨ ਬਰਾਮਦ ਕਰ ਲਈ ਗਈ ਜਿਸ ਤੋਂ ਬਾਅਦ ਉਕਤ ਮਹਿਲਾ ਖਿਲਾਫ ਮਾਮਲਾ ਦਰਜ ਕਰ ਊਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Last Updated : Feb 3, 2023, 8:30 PM IST