Vigilance SHO Gurbinder Singh : ਰਿਸ਼ਵਤ ਮਾਮਲੇ 'ਚ ਮੁੜ ਗ੍ਰਿਫ਼ਤਾਰ ਵਿਜੀਲੈਂਸ SHO ਗੁਰਬਿੰਦਰ ਸਿੰਘ ਅਦਾਲਤ 'ਚ ਪੇਸ਼, ਰਿਮਾਂਡ ਮਿਲਿਆ - Vigilance SHO Gurbinder Singh
Published : Oct 6, 2023, 9:56 PM IST
ਰਿਸ਼ਵਤ ਮਾਮਲੇ 'ਚ ਮੁੜ ਗ੍ਰਿਫਤਾਰ ਕੀਤੇ ਗਏ ਵਿਜੀਲੈਂਸ SHO ਗੁਰਬਿੰਦਰ ਸਿੰਘ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਕ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਵਿਜੀਲੈਂਸ ਦੇ ਅਧਿਕਾਰੀ ਡੀ.ਐਸ.ਪੀ ਰਾਜ ਕੁਮਾਰ ਨੇ ਦੱਸਿਆ ਕਿ ਗੁਰਬਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਦਸ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਉਸ ਨੂੰ 1000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਕੇ ਥਾਣਾ ਧਰਮਕੋਟ ਵਿਖੇ ਤਾਇਨਾਤ ਕੀਤਾ ਗਿਆ ਸੀ। ਅੱਜ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ। ਉਕਤ ਐੱਸ.ਐੱਚ.ਓ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫਸਾਇਆ ਗਿਆ ਹੈ। ਹਾਲਾਂਕਿ ਇਸ ਮਾਮਲੇ ਦੀ ਫਿਲਹਾਲ ਜਾਂਚ ਜਾਰੀ ਹੈ।