ਸ਼ਰਾਬ ਨਾਲ ਟੱਲੀ ਏਐੱਸਆਈ ਦੀ ਵੀਡੀਓ ਹੋਈ ਵਾਇਰਲ ! - Fatiabad village of Tarn Taran
ਤਰਨਤਾਰਨ ਦੇ ਪਿੰਡ ਫਤਿਆਬਾਦ (Fatiabad village of Tarn Taran) ਵਿੱਚ ਸ਼ਰਾਬ ਨਾਲ ਟੱਲੀ ਪੰਜਾਬ ਪੁਲਿਸ ਦੇ ਏਐੱਸਾਈ ਦੀ ਵੀਡੀਓ (Video of ASI of Punjab Police drunk with alcohol) ਸਾਹਮਣੇ ਆਈ ਹੈ। ਦੇਰ ਰਾਤ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਬਾਜ਼ਾਰ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਜੋ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋਣ ਕਾਰਨ ਆਪਣੇ ਮੋਟਰਸਾਇਕਲ ਉੱਤੇ ਹੀ ਲੰਮੇ ਪੈ ਰਿਹਾ ਸੀ ਅਤੇ ਜਦੋਂ ਲੋਕਾਂ ਨੂੰ ਇਸ ਦੀ ਭਿਣਕ ਪਈ ਤਾਂ ਉਹ ਸ਼ਰਾਬੀ ਹਾਲਤ ਵਿੱਚ ਮੋਟਰਸਾਇਕਲ ਬਾਜ਼ਾਰ ਵਿੱਚੋਂ ਭਜਾ ਕੇ ਰੋਡ ਦੇ ਇੱਧਰ ਉੱਧਰ ਕਰਦਾ ਹੋਇਆ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਭੱਜ ਗਿਆ। ਹੁਣ ਵੇਖਣਾ ਹੋਵੇਗਾ ਇਸ ਪੁਲੀਸ ਮੁਲਾਜਮ ਦੇ ਖਿਲਾਫ ਸੀਨੀਅਰ ਅਫਸਰ ਕੋਈ ਕਾਰਵਾਈ ਕਰਦੇ ਹਨ ਜਾਂ ਨਹੀਂ।
Last Updated : Feb 3, 2023, 8:30 PM IST