ਪੰਜਾਬ

punjab

ETV Bharat / videos

ਸਰਕਾਰ ਖਿਲਾਫ ਅਰਧ ਨਗਨ ਹੋ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਅਤੇ ਵੈਟਰਨਿਟੀ ਫਾਰਮਾਸਿਸਟ - ਅਰਧ ਨਗਨ ਹੋ ਧਰਨਾ ਪ੍ਰਦਰਸ਼ਨ

By

Published : Nov 20, 2022, 6:24 PM IST

Updated : Feb 3, 2023, 8:33 PM IST

ਅੰਮ੍ਰਿਤਸਰ ਇਕ ਪਾਸੇ ਜਿਥੇ ਕਿਸਾਨ ਆਪਣੀਆ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਹਨ ਉਥੇ ਹੀ ਵੈਟਰਨਿਟੀ ਵਿਭਾਗ ਦੇ ਫਾਰਮਾਸਿਸਟਾ ਵੱਲੋ ਵੀ ਸਰਕਾਰ ਖਿਲਾਫ ਮੋਰਚਾ ਖੋਲ ਅਰਧ ਨਗਨ ਹੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਵੈਟਰਨਿਟੀ ਫਾਰਮਾਸਿਸਟ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ 16 ਸਾਲਾ ਤੋ ਵੈਟਰਨਿਟੀ ਵਿਭਾਗ ਵਿਚ ਨਿਗੁਣੀਆਂ ਤਨਖਾਹਾ ਉਤੇ ਸੇਵਾ ਨਿਭਾ ਰਹੇ ਹਨ ਪਰ ਸਰਕਾਰ ਵੱਲੋ ਉਹਨਾ ਦੀ ਕੋਈ ਸਾਰ ਨਹੀ ਲਈ ਗਈ। ਲਿੰਪੀ ਸਕੀਨ ਬੀਮਾਰੀ ਮੌਕੇ ਅਸੀ ਪੂਰੀ ਤਨਦੇਹੀ ਨਾਲ ਪਿੰਡਾ ਵਿਚ ਜਾ ਡਿਊਟੀਆ ਨਿਭਾਇਆ ਸਨ ਪਰ ਸਰਕਾਰ ਸਾਡੀਆਂ ਹੱਕੀ ਮੰਗਾ ਨੂੰ ਅਣਗੌਲਿਆਂ ਕਰ ਰਹੀ ਹੈ ਜਿਸਦੇ ਚਲਦੇ ਅਸੀਂ ਅੱਜ ਅਰਧ ਨਗਨ ਹੋ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਤਾ ਜੋ ਸਰਕਾਰ ਨੂੰ ਕੋਈ ਸ਼ਰਮ ਆਵੇ।
Last Updated : Feb 3, 2023, 8:33 PM IST

ABOUT THE AUTHOR

...view details