ਉਤਰਾਖੰਡ ਦੇ ਸੈਰ ਸਪਾਟਾ ਮੰਤਰੀ ਸਤਪਾਲ ਮਹਾਰਾਜ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ - ਸ਼੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ : ਦੇਸ਼ ਅਤੇ ਵਿਦੇਸ਼ 'ਚ ਬੈਠੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਹਮੇਸ਼ਾ ਹੀ ਅਪਣੇ ਆਪ ਵਿੱਚ ਵੱਡੇ ਭਾਗਾਂ ਵਾਲੀ ਗੱਲ ਮੰਨਦੀ ਹੈ। ਫਿਰ ਚਾਹੇ ਉਹ ਆਮ ਲੋਕ ਹੋਣ, ਵਿਦੇਸ਼ੀ ਸੈਲਾਨੀ, ਸੈਲੀਬ੍ਰਿਟੀ ਹੋਣ ਜਾਂ ਰਾਜਨੀਤਿਕ ਲੋਕ, ਹਰ ਕੋਈ ਇਸ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਗੇ ਸਿਰ ਝੁਕਾਉਂਦਾ ਹੈ। ਇਸੇ ਤਹਿਤ ਬੀਤੇ ਸੋਮਵਾਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਉਤਰਾਖੰਡ ਦੇ ਸੈਰ ਸਪਾਟਾ ਮੰਤਰੀ ਸਤਪਾਲ ਮਹਾਰਾਜ ਅਪਣੇ ਪਰਿਵਾਰ ਦੇ ਮੈਂਬਰ ਨਾਲ ਨਤਮਸਤਕ ਹੋਏ। ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਪਵਿੱਤਰ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ ਗਿਆ ਅਤੇ ਬਾਅਦ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸਤਪਾਲ ਮਹਾਰਾਜ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸਤਪਾਲ ਮਹਾਰਾਜ ਨੇ ਪੱਤਰਕਾਰਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਨਹੀਂ ਕੀਤੀ।