Rain Damaged Crop: ਬੇਮੌਸਮੀ ਬਰਸਾਤ ਨੇ ਆਲੂ ਅਤੇ ਮਟਰ ਦੀ ਫਸਲ ਨੂੰ ਪਾਈ ਮਾਰ, ਕਿਸਾਨਾਂ ਨੂੰ ਸਤਾ ਰਿਹਾ ਸਬਜ਼ੀਆਂ ਦੀ ਫਸਲ ਤਬਾਹ ਹੋਣ ਦਾ ਡਰ - ਫਸਲਾਂ ਅਤੇ ਸਬਜ਼ੀਆਂ ਦਾ ਨੁਕਸਾਨ
Published : Oct 17, 2023, 6:51 AM IST
ਅੰਮ੍ਰਿਤਸਰ ਵਿੱਚ ਬੇਮੌਸਮੀ ਬਰਸਾਤ (Unseasonal rain in Amritsar ) ਕਾਰਣ ਸਬਜ਼ੀ ਦੇ ਕਾਸ਼ਤਕਾਰ ਕਿਸਾਨ ਪਰੇਸ਼ਾਨ ਹਨ। ਗੱਲਬਾਤ ਕਰਦਿਆਂ ਹਲਕਾ ਜੰਡਿਆਲਾ ਗੁਰੂ ਦੇ ਕਿਸਾਨ ਲਖਬੀਰ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬੇਮੌਸਮੀ ਬਰਸਾਤ ਕਾਰਨ ਖੜ੍ਹੀ ਬਾਸਮਤੀ ਅਤੇ ਮਟਰ, ਆਲੂ ਦੀ ਫਸਲ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਰ ਬਰਸਾਤ ਹੋਈ ਤਾਂ ਆਲੂ ਅਤੇ ਮਟਰ ਦੀ ਫ਼ਸਲ ਪੁੰਗਰਨ ਦੀ ਬਜਾਏ ਮਾਰੀ ਜਾਵੇਗੀ। ਨਾਲ ਹੀ ਜ਼ਿਆਦਾ ਪਾਣੀ ਖੇਤਾਂ ਵਿੱਚ ਖੜ੍ਹਾ ਹੋਣ ਕਾਰਨ ਅਤੇ ਤੇਜ਼ ਹਵਾਵਾਂ ਨਾਲ ਬਾਸਮਤੀ ਦੀ ਫ਼ਸਲ ਵੀ ਡਿੱਗ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਬਰਸਾਤ ਕਾਰਨ ਫਸਲਾਂ ਅਤੇ ਸਬਜ਼ੀਆਂ ਦਾ ਨੁਕਸਾਨ (Damage to crops and vegetables) ਹੁੰਦਾ ਹੈ ਪਰ ਅੱਜ ਤਕ ਕਿਸੇ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਸਰਕਾਰ ਉਸ ਦੀ ਭਰਪਾਈ ਕਰੇ ਤਾਂ ਜੋ ਅਗਲੀ ਫਸਲ ਲਈ ਕਿਸਾਨ ਤਿਆਰੀ ਕਰ ਸਕਣ।