ਮਾਨਸਾ ਦੇ ਪਿੰਡ ਅਹਿਮਦਪੁਰ 'ਚ ਅਣਪਛਾਤਿਆਂ ਨੇ ਕੀਤਾ ਡਬਲ ਮਰਡਰ, ਪੁਲਿਸ ਕਰ ਰਹੀ ਮੁਲਜ਼ਮਾਂ ਦੀ ਭਾਲ - ਪਿੰਡ ਅਹਿਮਦਪੁਰ
Published : Jan 12, 2024, 7:13 PM IST
ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾਡਾ ਨਜ਼ਦੀਕ ਪੈਂਦੇ ਪਿੰਡ ਅਹਿਮਦਪੁਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੇਰ ਰਾਤ ਇੱਕ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਹਮਲਾਵਰਾਂ ਨੇ ਘਰ ਵਿੱਚ ਪਏ ਇੱਕ ਸ਼ਖ਼ਸ ਅਤੇ ਇੱਕ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ 62 ਸਾਲਾਂ ਦੇ ਜੰਗੀਰ ਸਿੰਘ ਅਤੇ 60 ਸਾਲਾਂ ਰਣਜੀਤ ਕੌਰ ਦਿਓਰ ਭਾਬੀ ਰਹਿੰਦੇ ਸਨ, ਜਿਨਾਂ ਦਾ ਦੇਰ ਰਾਤ ਅਣਪਛਾਤਿਆਂ ਨੇ ਨਾਲ ਕਤਲ ਕਰ ਦਿੱਤਾ। ਸਵੇਰ ਸਮੇਂ ਜਦੋਂ ਪਿੰਡ ਵਾਸੀਆਂ ਨੂੰ ਕਤਲ ਸਬੰਧੀ ਪਤਾ ਲੱਗਾ ਤਾਂ ਤੁਰੰਤ ਇਸਦੀ ਸੂਚਨਾ ਬੁਡਲਾਢਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ ਡਬਲ ਮਰਡਰ ਹੋਣ ਦਾ ਪਤਾ ਲੱਗਾ ਸੀ ਤਾਂ ਤੁਰੰਤ ਉਹਨਾਂ ਦੀਆਂ ਡੋਗ ਸਕੋਡ ਅਤੇ ਫਰੈਂਸਿਕ ਟੀਮਾਂ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਘਰ ਵਿੱਚ ਦਾਖਲ ਹੋ ਕੇ ਦੋ ਜਣਿਆਂ ਕਤਲ ਕੀਤਾ ਗਿਆ ਹੈ। ਅਣਪਛਾਤੇ ਹਮਲਾਵਰਾਂ ਦੀ ਉਨ੍ਹਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।