ਕੇਂਦਰੀ ਰੱਖਿਆ ਅਤੇ ਸੈਰ ਸਪਾਟਾ ਮੰਤਰੀ ਅਜੈ ਭੱਟ ਪੁੱਜੇ ਡੇਰਾ ਬਿਆਸ - ਕੇਂਦਰੀ ਮੰਤਰੀ ਅਜੈ ਭੱਟ ਪੁੱਜੇ ਬਿਆਸ
ਅੰਮ੍ਰਿਤਸਰ ਕੇਂਦਰੀ ਰੱਖਿਆ ਅਤੇ ਸੈਰ ਸਪਾਟਾ ਮੰਤਰੀ ਅਜੈ ਭੱਟ ਅੱਜ ਆਪਣੇ ਕਾਫਲੇ ਨਾਲ ਹਵਾਈ ਮਾਰਗ ਰਾਹੀਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪੁੱਜੇ। ਉਨ੍ਹਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਇਲਾਵਾ ਕੁਝ ਸਮਾਂ ਡੇਰਾ ਬਿਆਸ ਅੰਦਰ ਬਿਤਾਉਣ ਤੋਂ ਬਾਅਦ ਬਿਆਸ ਵਿੱਚ ਭਾਜਪਾ ਆਗੂਆਂ ਵਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜਿਸ ਤੋਂ ਬਾਅਦ ਉਹ ਆਪਣੇ ਕਾਫ਼ਲੇ ਨਾਲ ਡੇਰੇ ਤੋ ਬਾਹਰ ਸਥਿਤ ਆਰਮੀ ਹੈਡਕੁਆਰਟਰ ਵਿਖੇ ਪੁੱਜੇ। ਗੱਲਬਾਤ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਦਿਹਾਤੀ ਤੋਂ ਜ਼ਿਲਾ ਕਾਰਜ਼ ਕਾਰਨੀ ਮੈਂਬਰ ਅਮਰਜੀਤ ਸਿੰਘ ਅੰਬਾ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਬਿਆਸ ਪੁੱਜੇ ਕੇਂਦਰੀ ਰੱਖਿਆ ਅਤੇ ਸੈਰ ਸਪਾਟਾ ਰਾਜ ਮੰਤਰੀ ਅਜੈ ਭੱਟ ਦਾ ਸਵਾਗਤ ਕੀਤਾ ਗਿਆ ਹੈ।
Last Updated : Feb 3, 2023, 8:30 PM IST