ਨਸ਼ੇ ਦੀ ਓਵਰਡੋਜ਼ ਨਾਲ ਬੇਹੋਸ਼ ਹੋਏ ਝਾੜੀਆਂ ਵਿੱਚੋਂ ਮਿਲੇ 2 ਨੌਜਵਾਨ - Gurdaspur News
ਸਰਹੱਦੀ ਕਸਬਾ ਦੀਨਾਨਗਰ ਦੇ ਪਿੰਡ ਅਵਾਂਖਾ 'ਚ ਝਾੜੀਆਂ ਵਿੱਚੋਂ ਚਿੱਟੇ ਦੇ ਨਸ਼ੇ ਦੀ ਓਵਰਡੋਜ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ 2 ਨੌਜਵਾਨ ਪਏ ਹੋਏ ਮਿਲੇ। ਇਨ੍ਹਾਂ ਦੇ ਮੂੰਹ ਵਿੱਚੋਂ ਝਗ ਨਿਕਲ ਰਹੀ ਸੀ ਅਤੇ ਆਸ ਪਾਸ ਨਸ਼ਾ ਸੇਵਨ ਕਰਨ ਦਾ ਸਮਾਨ ਪਿਆ ਹੋਇਆ ਸੀ। ਪਿੰਡ ਵਾਸੀਆਂ ਵਲੋਂ ਉਕਤ ਨੌਜਵਾਨਾਂ ਨੂੰ ਹੋਸ਼ ਵਿੱਚ ਲਿਆਉਣ ਲਈ ਕਾਫ਼ੀ ਜੱਦੋ ਜਹਿਦ ਕੀਤੀ, ਜਿਸ ਤੋਂ ਬਾਅਦ ਇਕ ਨੌਜਵਾਨ ਹੋਸ਼ ਵਿੱਚ ਆਇਆ ਅਤੇ ਉਸ ਨੇ ਦੱਸਿਆ ਕਿ ਅਸੀਂ ਦੋਨ੍ਹੋਂ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਤੇ ਇੱਥੇ ਨਸ਼ਾ ਲੈਣ ਲਈ ਆਏ ਸੀ। ਦੂਜੇ ਨੌਜਵਾਨ ਦੀ ਹਾਲਤ ਖਰਾਬ ਹੋਣ ਕਾਰਨ ਉਹ ਹੋਸ਼ ਵਿੱਚ ਨਹੀਂ ਆਇਆ। ਪਿੰਡ ਵਾਸੀਆਂ ਨੌਜਵਾਨਾਂ ਦੀ ਜੇਬ ਵਿਚੋਂ ਮਿਲੇ ਮੋਬਾਇਲ ਫੋਨ ਤੋਂ ਨੌਜਵਾਨ ਦੇ ਘਰ ਫੋਨ ਕੀਤਾ ਅਤੇ ਉਨ੍ਹਾਂ ਦੀ ਹਾਲਤ ਬਾਰੇ ਦੱਸਿਆ ਕੁੱਝ ਦੇਰ ਬਾਅਦ ਗੁਰਦਾਸਪੁਰ ਤੋਂ ਉਕਤ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਆਏ ਅਤੇ ਉਨ੍ਹਾਂ ਨੂੰ ਇਲਾਜ ਲਈ ਆਪਣੇ ਨਾਲ ਗੁਰਦਾਸਪੁਰ ਲੈ ਗਏ।
Last Updated : Feb 3, 2023, 8:30 PM IST