ਗੱਡੀ ਨਾਲ ਟੱਕਰ ਮਗਰੋਂ ਬੁੱਲਟ ਮੋਟਰਸਾਈਕਲ ਸਮੇਤ 2 ਨੌਜਵਾਨ ਜ਼ਿੰਦਾ ਸੜੇ ! - ਪਿੰਡ ਖੰਡੇਬਾਦ ਵਿਖੇ ਬੁੱਲਟ ਮੋਟਰਸਾਈਕਲ ਵਿੱਚ ਧਮਾਕਾ
ਲਹਿਰਾਗਾਗਾ ਨੇੜੇ ਪਿੰਡ ਖੰਡੇਬਾਦ ਵਿਖੇ (Two people died in a road accident in Khandebad) ਫਾਰਚੂਨਰ ਗੱਡੀ ਨਾਲ ਟੱਕਰ ਮਗਰੋਂ ਬੁੱਲਟ ਮੋਟਰਸਾਇਕਲ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਸਵਾਰ ਦੇ 2 ਨੌਜਾਵਨ ਜ਼ਿੰਦਾ ਸੜ ਗਏ, ਜਿਸ ਕਾਰਨ ਪੂਰੇ ਹਲਕੇ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ। ਥਾਣਾ ਲਹਿਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਡੂਡੀਆ ਦੇ 2 ਨੌਜਵਾਨ ਚਮਕੌਰ ਸਿੰਘ ਤੇ ਬਿੰਦਰ ਸਿੰਘ ਵਿਆਹ ਦੇ ਕਾਰਡ ਵੰਡਣ ਲਈ ਬੁੱਲਟ ਮੋਟਰਸਾਇਕਲ 'ਤੇ ਜਾ ਰਹੇ ਸਨ ਜਿਨ੍ਹਾਂ ਦੀ ਖੰਡੇਬਾਦ ਨੇੜੇ ਫਾਰਚੂਨਰ ਗੱਡੀ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਬੁੱਲਟ ਮੋਟਰਸਾਈਕਲ ਵਿਚ ਧਮਾਕਾ ਹੋ ਕੇ ਅੱਗ ਲੱਗ ਗਈ ਅਤੇ ਦੋਵੇਂ ਨੌਜਵਾਨ ਮੌਕੇ 'ਤੇ ਹੀ ਸੜ ਕੇ ਸੁਆਹ (road accident in Khandebad village near Lehragaga) ਹੋ ਗਏ।
Last Updated : Feb 3, 2023, 8:34 PM IST