ਕਿਸਾਨਾਂ ਦੇ ਖੇਤਾਂ 'ਚੋਂ ਹੋ ਰਹੇ ਨੇ ਮੋਟਰਾਂ ਤੋਂ ਟ੍ਰਾਂਸਫਾਰਮ ਚੋਰੀ - ਬਠਿੰਡਾ
ਬਠਿੰਡਾ: ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਰੋਜ਼ਾਨਾ ਚੋਰੀ ਦੀਆਂ ਕਈ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਕਿਸਾਨਾਂ ਦੇ ਖੇਤਾਂ ਵਿੱਚੋਂ ਟ੍ਰਾਂਸਫਾਰਮ ਚੋਰੀ ਹੋ ਗਿਆ। ਇਸ ਦੌਰਾਨ ਕਿਸਾਨ ਪੁਲਿਸ ਤੋਂ ਕੀਤੀ ਜਾਂਚ ਦੀ ਮੰਗ ਕਰ ਰਹੇ ਹਨ। ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਖੇਤਾਂ ਵਿੱਚੋ ਪੰਜ ਟ੍ਰਾਂਸਫਾਰਮ ਚੋਰੀ ਹੋ ਗਿਆ ਜਿਸਦੇ ਚੱਲਦੇ ਅਸੀਂ ਗੁਰੂ ਘਰ ਮੀਟਿੰਗ ਸਧੀ ਹੈ। ਅਸੀਂ ਐਸਐਚਓ ਅਤੇ ਬਿਜਲੀ ਵਾਲੇ ਨੂੰ ਫੋਨ ਕੀਤਾ ਸਾਡੀ ਮੰਗ ਜਲਦੀ ਤੋ ਜਲਦੀ ਚੋਰ ਫੜਨੇ ਚਾਹੀਦੇ ਹਨ ਨਾਲ ਹੀ ਬਿਜਲੀ ਵਿਭਾਗ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਟ੍ਰਾਂਸਫਾਰਮ ਜਲਦੀ ਤੋ ਜਲਦੀ ਲਾਏ ਜਾਨ ਕਿਉ ਕਿ ਹੁਣ ਨਰਮੇ ਅਤੇ ਝੋਨੇ ਦਾ ਟਾਇਮ ਹੋਇਆ ਪਿਆ ਹੈ।
Last Updated : Feb 3, 2023, 8:23 PM IST