ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਨੇ ਦੁਕਾਨਾਂ ਦੇ ਬਾਹਰ ਹਟਾਏ ਨਾਜਾਇਜ਼ ਕਬਜ਼ੇ - ਜੇਸੀਬੀ ਲਗਾ ਨਾਜਾਇਜ਼ ਕਬਜ਼ੇ ਹਟਾਏ
ਫਿਰੋਜ਼ਪੁਰ ਜ਼ਿਲ੍ਹੇ ਦੇ ਬਾਂਸੀ ਗੇਟ ਇਲਾਕੇ ਵਿੱਚ ਤੜਕਸਾਰ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਜੇਸੀਬੀ ਲਗਾ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਦੇ ਇੰਚਾਰਜ ਪੁਸ਼ਪਿੰਦਰ ਸ਼ਰਮਾ ਨੇ ਦੱਸਿਆ ਕਿ ਬਾਂਸੀ ਗੇਟ ਇਲਾਕੇ ਵਿੱਚ ਕੁੱਝ ਆਈਲੈਟਸ ਸੈਂਟਰਾਂ ਵਾਲਿਆਂ ਅਤੇ ਕੁਝ ਦੁਕਾਨਦਾਰਾਂ ਵੱਲੋਂ ਰੋਡ ਉਪਰ ਫਲੈਕਸ ਬੋਰਡ ਲਗਾ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ। ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਸਬੰਧੀ ਉਹ ਕਈ ਵਾਰ ਦੁਕਾਨਦਾਰਾਂ ਨੂੰ ਕਹਿ ਵੀ ਚੁੱਕੇ ਸੀ ਕਿ ਉਹ ਰੋਡ ਦੇ ਉੱਪਰੋਂ ਆਪਣੇ ਬੋਰਡ ਹਟਾ ਲੈਣ ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਜਿਸ ਤੋਂ ਬਾਅਦ ਨਗਰ ਕੌਂਸਲ ਨੂੰ ਨਾਲ ਲੈਕੇ ਉਨ੍ਹਾਂ ਵੱਲੋਂ ਨਾਜਾਇਜ਼ ਕਬਜ਼ੇ ਹਟਾਏ ਗਏ ਹਨ ਅਤੇ ਸੜਕਾਂ ਤੇ ਲੱਗੇ ਫਲੈਕਸ ਬੋਰਡ ਵੀ ਉਤਾਰੇ ਗਏ ਹਨ।
Last Updated : Feb 3, 2023, 8:31 PM IST