Kerala Car Crashed In Srinagar: ਸ਼੍ਰੀਨਗਰ 'ਚ ਕੇਰਲ ਦੇ ਸੈਲਾਨੀਆਂ ਦੀ ਕਾਰ ਖੱਡ 'ਚ ਡਿੱਗੀ, ਹਾਦਸੇ 'ਚ 7 ਲੋਕਾਂ ਦੀ ਮੌਤ - ਸੈਲਾਨੀਆਂ ਦੀ ਕਾਰ ਖੱਡ ਚ ਡਿੱਗੀ
Published : Dec 5, 2023, 9:40 PM IST
ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਕੇਰਲ ਦੇ 7 ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਕਾਰ ਮੱਧ ਕਸ਼ਮੀਰ ਦੇ ਗੰਦਰਬਲ ਇਲਾਕੇ 'ਚ ਜ਼ੋਜਿਲਾ ਪਾਸ 'ਤੇ ਡੂੰਘੀ ਖੱਡ 'ਚ ਡਿੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਦੇ ਕਾਰਨ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸੱਤ ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਸੋਨਮਰਗ ਜਾ ਰਹੀ ਕਾਰ ਜ਼ੋਜਿਲਾ ਪਾਸ ਨੇੜੇ ਸੜਕ ਤੋਂ ਡੂੰਘੀ ਖੱਡ 'ਚ ਜਾ ਡਿੱਗੀ। ਜਿਸ 'ਚ ਸੱਟਾਂ ਸੈਲਾਨੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿੰਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦਕਿ ਤਿੰਨ ਸੈਲਾਨੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਗੰਭੀਰ ਜ਼ਖ਼ਮੀ ਕਾਰ ਚਾਲਕ ਨੂੰ ਹੋਰ ਮੈਡੀਕਲ ਸਹੂਲਤ ਲਈ SKIMS ਸੌਰਾ ਵਿਖੇ ਭੇਜਿਆ ਗਿਆ ਸੀ, ਜਿਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਪੁਲਿਸ ਅਨੁਸਾਰ ਡਰਾਈਵਰ ਦੀ ਪਛਾਣ ਏਜਾਜ਼ ਅਹਿਮਦ ਅਵਾਨ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਸੈਲਾਨੀ ਕੇਰਲ ਸੂਬੇ ਦੇ ਰਹਿਣ ਵਾਲੇ ਸਨ।