CM Mann Open Deabte Challenge: CM ਮਾਨ ਵਲੋਂ ਰੱਖੀ ਡਿਬੇਟ 'ਚ ਆਪਣੀ ਕੁਰਸੀ ਲੈਕੇ ਹਿੱਸਾ ਲੈਣ ਪੁੱਜਿਆ ਟੀਟੂ ਬਾਣੀਆ, ਪੁਲਿਸ ਨੇ ਰੋਕਿਆ ਬਾਹਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ
Published : Nov 1, 2023, 11:40 AM IST
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਣ ਵਾਲੀ ਮਹਾ ਡਿਬੇਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਪਰ ਕੁਝ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸੇ ਦੇ ਚੱਲਦਿਆਂ ਅਕਾਲੀ ਆਗੂ ਟੀਟੂ ਬਾਣੀਆ ਵੀ ਆਪਣੀ ਕੁਰਸੀ ਨਾਲ ਲੈ ਕੇ ਇਸ ਬਹਿਸ 'ਚ ਹਿੱਸਾ ਲੈਣ ਪਹੁੰਚੇ ਸਨ। ਜਿਨਾਂ ਨੂੰ ਪੁਲਿਸ ਨੇ ਰੋਕ ਲਿਆ ਅਤੇ ਕਿਹਾ ਕਿ ਪਾਸ ਨਾ ਹੋਣ ਦੇ ਚੱਲਦਿਆਂ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਜਦਕਿ ਟੀਟੂ ਬਾਣੀਆ ਦਾ ਕਹਿਣਾ ਸੀ ਕਿ ਉਹ ਆਮ ਇਨਸਾਨ ਹਨ ਅਤੇ ਲੋਕਾਂ ਦੇ ਮੁੱਦੇ ਚੁੱਕਦੇ ਹਨ, ਜਿਸ ਕਾਰਨ ਉਹ ਇਸ ਡਿਬੇਟ 'ਚ ਭਾਗ ਲੈਣਗੇ।