ਮੋਬਾਇਲ ਖੋਹ ਕੇ ਭੱਜੇ ਚੋਰਾਂ ਨੂੰ ਕੁੜੀ ਨੇ ਦਬੋਚਿਆ, ਫਿਰ ਲੋਕਾਂ ਨੇ ਚੋਰਾਂ ਦਾ ਚਾੜ੍ਹਿਆ ਕੁੱਟਾਪਾ ! - ਹੁਸ਼ਿਆਰਪਰ ਸਬਜ਼ੀ ਮੰਡੀ
ਹੁਸ਼ਿਆਰਪਰ ਸਬਜ਼ੀ ਮੰਡੀ ਵਿੱਚ ਪਲਸਰ ਮੋਟਰ ਸਾਇਕਲ ਸਵਾਰ ਦੋ ਨਸ਼ੇੜੀ ਨੌਜਵਾਨਾਂ ਨੇ ਇੱਕ ਐਕਟੀਵਾ 'ਤੇ ਪੜਾਈ ਕਰਕੇ ਜਾ ਰਹੀ ਲੜਕੀ ਕੋਲੋਂ ਉਸ ਦਾ ਮੋਬਾਈਲ ਖੋਹ ਲਿਆ ਗਿਆ ਅਤੇ ਲੜਕੀ ਦੀ ਬਹਾਦਰੀ ਦੇਖ ਲੜਕੀ ਨੇ ਬਾਈਕ ਪਿੱਛੇ ਆਪਣੀ ਐਕਟੀਵਾ ਲਗਾ ਕੇ ਉਨ੍ਹਾਂ ਵਿੱਚ ਟੱਕਰ ਮਾਰ ਕੇ ਡਿੱਗਾ ਦਿੱਤਾ ਅਤੇ ਬਾਕੀ ਆਲੇ ਦੁਆਲੇ ਦੇ ਲੋਕਾਂ ਨੇ ਫੜ੍ਹਨ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਨਸ਼ੇੜੀ ਨੌਜਵਾਨਾਂ ਦੀ ਛਿੱਤਰ ਪਰੇਡ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਚੌਂਕੀ ਪੁਰਹੀਰਾਂ ਵਿੱਚ ਪੁਲਿਸ ਹਵਾਲੇ ਕੀਤਾ ਗਿਆ। ਇਸ ਸਬੰਧੀ ਜਦੋਂ ਪੁਰਹੀਰਾਂ ਪੁਲਿਸ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਬੂ ਕੀਤੇ ਕਥਿਤ ਮੁਲਜ਼ਮਾਂ ਦੀ ਪਛਾਣ ਸੋਨੂੰ ਕੁਮਾਰ ਅਤੇ ਅੰਕੁਸ਼ ਦੇਵ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Last Updated : Feb 3, 2023, 8:34 PM IST