ਮੋਗਾ 'ਚ ਚੋਰਾਂ ਨੇ ਸਪੇਅਰ ਪਾਰਟਸ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਛੱਤ ਪਾੜ ਕੇ ਵੜੇ ਸੀ ਅੰਦਰ - moga police
Published : Dec 26, 2023, 5:34 PM IST
ਮੋਗਾ :ਮੋਗਾ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਰੋਜ ਹੀ ਕਿਤੇ ਨਾ ਕਿਤੇ ਚੋਰੀ ਦੀਆਂ ਘਟਨਾਵਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਚੋਰਾਂ ਨੇ ਇੰਨੀ ਸ਼ਾਤਿਰ ਤਰੀਕੇ ਨਾਲ ਨਿਸ਼ਾਨਾ ਬਣਾਇਆ ਕਿ ਹਰ ਕੋਈ ਦੰਗ ਰਹਿ ਗਿਆ। ਦਰਅਸਲ ਚੋਰਾਂ ਨੇ ਦੁਕਾਨ ਦੀ ਛੱਤ ਪਾੜ ਕੇ ਦੁਕਾਨ ਅੰਦਰ ਚੋਰੀ ਕੀਤੀ। ਇਸ ਦੌਰਾਨ ਚੋਰਾਂ ਨੇ ਨਕਦੀ ਅਤੇ ਸਮਾਨ ਚੋਰੀ ਕੀਤਾ ਹੀ। ਨਾਲ ਹੀ ਦੁਕਾਨਦਾਰ ਦਾ ਵੱਡਾ ਨੁਕਸਾਨ ਦੁਕਾਨ ਦੀ ਛੱਤ ਪਾੜ ਕੇ ਕੀਤਾ। ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਚੋਰ ਛੱਤ ਪਾੜ ਕੇ ਅੰਦਰ ਵੜੇ ਸੀ। ਇਸ ਘਟਨਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਚੁਕੀ ਹੈ ਅਤੇ ਪੁਲਿਸ ਵੱਲੋਂ ਹੁਣ ਮਾਮਲੇ ਚ ਪੜਤਾਲ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਮੋਗਾ ਵਿਖੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਥੇ ਚੋਰ ਸ਼ਾਤਿਰ ਢੰਗ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।