ਕੰਗਾਲ ਹੋਏ ਚੋਰਾਂ ਨੇ ਚੋਰੀ ਕੀਤਾ ਗਟਰ ਦਾ ਢੱਕਣ, ਦੇਖੋ ਸੀਸੀਟੀਵੀ - ਪੰਜਾਬ ਦੇ ਆਰਥਿਕ ਹਾਲਾਤ
Published : Dec 5, 2023, 4:18 PM IST
ਹੁਸ਼ਿਆਰਪੁਰ: ਆਏ ਦਿਨ ਅਸੀਂ ਚੋਰੀ ਦੀਆਂ ਖ਼ਬਰਾਂ ਸੁਣਦੇ, ਪੜ੍ਹਦੇ ਅਤੇ ਦੇਖਦੇ ਹਾਂ। ਜਦੋਂ ਵੀ ਕੋਈ ਚੋਰੀ ਕਰਦਾ ਹੈ ਤਾਂ ਅਕਸਰ ਮੋਟਾ ਹੱਥ ਹੀ ਮਾਰਦੇ ਨੇ ਤਾਂ ਜੋ ਵਾਰ-ਵਾਰ ਉਨ੍ਹਾਂ ਨੂੰ ਰਿਸਕ ਨਾ ਲੈਣਾ ਪਵੇ, ਪਰ ਅੱਜ ਕੱਲ੍ਹ ਤਾਂ ਚੋਰਾਂ ਦਾ ਇਮਾਨ ਹੀ ਇੰਨਾਂ ਜ਼ਿਆਦਾ ਡਿੱਗ ਗਿਆ ਹੈ ਕਿ ਨਿੱਕੀਆਂ-ਨਿੱਕੀਆਂ ਚੀਜ਼ਾਂ ਹੀ ਚੋਰੀ ਕਰ ਲੈਂਦੇ ਹਨ। ਹਾਲਾਤ ਇੰਨੇ ਮਾੜੇ ਹੋ ਗਏ ਨੇ ਕਿ ਹੁਣ ਗਟਰਾਂ ਦੇ ਢੱਕਣ ਹੀ ਸੁਰੱਖਿਆ ਨਹੀਂ ਤਾਂ ਆਮ ਲੋਕ ਕਿਵੇਂ ਸੁਰੱਖਿਆ ਹੋਣਗੇ। ਅਜਿਹਾ ਹੀ ਮਾਮਲਾ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਗਟਰ ਦਾ ਢੱਕਣ ਚੋਰੀ ਕਰਨ ਵਾਲੇ ਚੋਰਾਂ ਦੀ ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਹਨ। ਇਸ ਚੋਰੀ ਨਾਲ ਜਿੱਥੇ ਚੋਰਾਂ ਦੀ ਮਾਨਸਿਕਤਾ 'ਤੇ ਸਵਾਲ ਖੜ੍ਹੇ ਹੁੰਦੇ ਨੇ ਉੱਥੇ ਹੀ ਪੰਜਾਬ ਦੇ ਹਾਲਾਤਾਂ 'ਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ ਕਿ ਪੰਜਾਬ ਦੇ ਆਰਥਿਕ ਹਾਲਾਤ ਇੰਨ੍ਹਾਂ ਜ਼ਿਆਦਾ ਮਾੜੇ ਹੋ ਗਏ ਨੇ ਕਿ ਲੋਕਾਂ ਨੂੰ ਹੁਣ ਗਟਰਾਂ ਦੇ ਢੱਕਣ ਤੱਕ ਚੋਰੀ ਕਰਨੇ ਪੈ ਰਹੇ ਹਨ।