ਸ਼੍ਰੀ ਜਗਨਨਾਥ ਰੱਥ ਯਾਤਰਾ 'ਚ ਚੋਰਾਂ ਦੀ ਰਹੀ ਚਾਂਦੀ, ਕਈ ਔਰਤਾਂ ਦੇ ਮੋਬਾਈਲ ਫੋਨ ਹੋਏ ਗਾਇਬ - ਅੰਮ੍ਰਿਤਸਰ ਵਿੱਚ ਸ਼੍ਰੀ ਜਗਨਨਾਥ ਰੱਥ ਯਾਤਰਾ
Published : Dec 17, 2023, 7:10 AM IST
ਅੰਮ੍ਰਿਤਸਰ ਵਿੱਚ ਸ਼੍ਰੀ ਜਗਨਨਾਥ ਰੱਥ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਪਰ ਇਸ ਵਾਰ ਰੱਥ ਯਾਤਰਾ ਵਿੱਚ ਚੋਰਾਂ ਦੀ ਪੂਰੀ ਤਰਾਂ ਚਾਂਦੀ ਰਹੀ ਅਤੇ ਕਈ ਔਰਤਾਂ ਦੇ ਫੋਨ ਗਾਇਬ ਹੋ ਗਏ। ਇੱਕ ਲੜਕੀ ਦਾ ਆਈਫੋਨ 14 ਅਤੇ ਕਿਸੇ ਦਾ ਫੋਨ ਹਜ਼ਾਰਾਂ ਵਿੱਚ ਸੀ। ਚੋਰੀ ਕਰਨ ਵਾਲੇ ਇੱਕ ਸ਼ੱਕੀ ਨੌਜਵਾਨ ਨੂੰ ਯਾਤਰਾ ਦੇ ਦੌਰਾਨ ਬਾਹਰ ਕੱਢ ਕੇ ਪੁਲਿਸ ਅਧਿਕਾਰੀ ਆਪਣੇ ਨਾਲ ਲੈ ਗਿਆ। ਨੌਜਵਾਨ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਅਤੇ ਉਸਦੇ ਬਾਕੀ ਸਾਥੀ ਭੀੜ 'ਚ ਭੱਜਣ 'ਚ ਕਾਮਯਾਬ ਹੋ ਗਏ। ਉਥੇ ਹੀ ਫੜੇ ਗਏ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਕੋਈ ਚੋਰੀ ਨਹੀਂ ਕੀਤੀ ਪਰ ਪੁਲਿਸ ਅਧਿਕਾਰੀ ਪੁੱਛਗਿੱਛ ਦੇ ਲਈ ਉਸਨੂੰ ਅਪਣੇ ਨਾਲ ਲੈ ਗਏ। ਉੱਥੇ ਹੀ ਯਾਤਰਾ ਵਿੱਚ ਸ਼ਾਮਿਲ ਔਰਤਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਲੋਕ ਭਗਵਾਨ ਦੀ ਰੱਥ ਯਾਤਰਾ ਨੂੰ ਵੀ ਨਹੀਂ ਬਖਸ਼ਦੇ ਅਤੇ ਘਰੋਂ ਹੀ ਚੋਰੀ ਦਾ ਸੋਚ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।