ਪਿੰਡ ਟੱਬਾ ਬੀਤ 'ਚ ਚੋਰਾਂ ਨੇ ਇੱਕ ਘਰ ਵਿੱਚੋਂ ਨਗਦੀ ਅਤੇ ਗਹਿਣੇ ਕੀਤੇ ਚੋਰੀ - Latest news of Hoshiarpur
ਗੜ੍ਹਸ਼ੰਕਰ ਦੇ ਪਿੰਡ ਟੱਬਾ ਬੀਤ ਵਿਖੇ ਲੰਘੇ ਦਿਨ ਅਣਪਛਾਤੇ ਚੋਰਾਂ ਨੇ ਇੱਕ ਘਰ ਵਿੱਚ ਵੜਕੇ ਜ਼ਿੰਦਰੇ ਤੋੜਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੰਕਰ ਦਾਸ ਵਾਸੀ ਟੱਬਾ ਦੇ ਘਰ ਵਿੱਚ ਵੜਕੇ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਜਦੋਂ ਕਿ ਸਾਰਾ ਪਰਿਵਾਰ ਪਿੰਡ ਵਿੱਚ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਹੋਇਆ ਸੀ। ਸ਼ੰਕਰ ਦਾਸ ਤੇ ਉਹਨਾਂ ਦੇ ਪੁੱਤਰ ਬੰਤ ਨੇ ਦੱਸਿਆ ਕਿ ਪਿੰਡ ਚ ਭੂਰੀਵਾਲਿਆਂ ਮਹਾਰਾਜ ਜੀ ਦੀ ਕੁਟੀਆ ਵਿੱਚ ਸਾਰਾ ਪਰਿਵਾਰ ਮਕਾਨ ਨੂੰ ਜ਼ਿੰਦਰੇ ਲਗਾਕੇ ਗਿਆ ਹੋਇਆ ਸੀ, ਜਦੋਂ ਅਸੀਂ ਵਾਪਸ ਆ ਕੇ ਦੇਖਿਆ ਤਾਂ ਕਮਰਿਆਂ ਦੇ ਜ਼ਿੰਦਰੇ ਟੁੱਟੇ ਹੋਏ ਸਨ ਅਤੇ ਅੰਦਰ ਸਮਾਨ ਖਿੱਲਰਿਆ ਹੋਇਆ ਸੀ। ਜਿਸ ਦੀ ਪੁਲਿਸ ਨੂੰ ਮੌਕੇ ਤੇ ਇਤਲਾਹ ਦਿੱਤੀ ਗਈ। ਪੁਲਿਸ ਥਾਣਾ ਗੜ੍ਹਸ਼ੰਕਰ ਤੋਂ ਥਾਣਾ ਮੁਖੀ ਇੰਸਪੈਕਟਰ ਕਰਨੈਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਸ਼ੰਕਰ ਦਾਸ ਦੇ ਬਿਆਨਾਂ ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
Last Updated : Feb 3, 2023, 8:35 PM IST