ਚੋਰਾਂ ਨੇ ਦਿਨ ਦਿਹਾੜੇ ਖੜ੍ਹੀ ਗੱਡੀ ਚੋਂ ਉਡਾਇਆ ਪੈਸਿਆਂ ਦਾ ਭਰਿਆ ਬੈਗ, ਸੀਸੀਟੀਵੀ 'ਚ ਕੈਦ ਹੋਈ ਘਟਨਾ - The theft incident was captured on live CCTV
Published : Dec 4, 2023, 11:43 AM IST
ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਵਿੱਚ ਦਿਨ ਦਿਹਾੜੇ ਗੈਸ ਸਿਲੰਡਰ ਦੀ ਭਰੀ ਗੱਡੀ ਵਿੱਚੋਂ ਸ਼ਾਤਿਰ ਚੋਰਾਂ ਨੇ ਪੈਸਿਆਂ ਦਾ ਭਰਿਆ ਬੈਗ ਚੋਰੀ ਕਰ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਮਾਮਲਾ ਧਿਆਨ ਵਿੱਚ ਆਉਂਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਸਬੰਧੀ ਦਰਖ਼ਾਸਤ ਦੇਣ ਵਾਲੇ ਪੀੜਤ ਜਨਕ ਸਿੰਘ ਨੇ ਦੱਸਿਆ ਕਿ ਉਹ ਗੈਸ ਏਜੰਸੀ 'ਚ ਸੇਲਜ਼ਮੈਨ ਦਾ ਕੰਮ ਕਰਦਾ ਹੈ। ਉਸ ਦੀ ਗੱਡੀ ਦਾ ਟਾਇਰ ਪੰਚਰ ਹੋ ਗਿਆ ਸੀ ਅਤੇ ਉਹ ਪੰਚਰ ਲਗਵਾਉਣ ਲਈ ਟਾਇਰਾਂ ਦੀ ਦੁਕਾਨ 'ਤੇ ਗਿਆ ਸੀ। ਉਹ ਗੱਡੀ ਦੇ ਪਿਛਲੇ ਪਾਸੇ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਇੰਨ੍ਹੇ ਨੂੰ ਕੋਈ ਅਣਪਛਾਤਾ ਚੋਰ ਆਇਆ ਅਤੇ ਉਸ ਨੂੰ ਚਕਮਾ ਦੇ ਕੇ ਗੱਡੀ ਵਿੱਚ ਰੱਖਿਆ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ। ਉਸ ਨੇ ਦੱਸਿਆ ਕਿ ਇਸ ਬੈਗ ਵਿੱਚ ਕਰੀਬ 70 ਹਜ਼ਾਰ ਰੁਪਏ ਸਨ। ਉੱਥੇ ਹੀ, ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕਰਕੇ ਜਲਦ ਦੋਸ਼ੀ ਨੂੰ ਕਾਬੂ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।