ਚੋਰਾਂ ਵੱਲੋ ATM ਕੱਟਣ ਦੀ ਕੋਸ਼ਿਸ਼ ਨਾਕਾਮ - Hoshiarpur latest news
ਹੁਸ਼ਿਆਰਪੁਰ ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦਾ ਜਿੱਥੇ ਸੈਲਾ ਪੁਲਿਸ ਚੌਂਕੀ ਤੋਂ ਮਹਿਜ਼ 100 ਮੀਟਰ ਦੀ ਦੂਰੀ ਉਤੇ ਚੋਰਾਂ ਵੱਲੋ ATM ਨੂੰ ਲੁੱਟਣ ਦੀ ਕੋਸ਼ਿਸ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸੈਲਾ ਖੁਰਦ ਦੇ ਕੋਆਪ੍ਰੇਟਿਵ ਬੈੱਕ ਦੇ ਏਟੀਐਮ ਨੂੰ ਚੋਰਾਂ ਵਲੋ ਕੱਟਣ ਦੀ ਕੋਸ਼ਿਸ Attempted hacking of ATMs by thieves ਕੀਤੀ ਗਈ ਪਰ ਏਟੀਐਮ ਨੂੰ ਕੱਟਣ ਵਿੱਚ ਨਾਕਾਮ ਸਾਬਿਤ ਹੋਏ। ਬੈੱਕ ਦੇ ਕਰਮਚਾਰੀਆਂ ਵੱਲੋ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਇਸ ਸਬੰਧ ਵਿੱਚ ਡੀਐਸਪੀ ਗੜਸ਼ੰਕਰ ਦਲਜੀਤ ਸਿੰਘ ਖੱਖ ਪੁਲਿਸ ਪਾਰਟੀ ਟੀਮ ਨਾਲ ਮੌਕੇ ਉਤੇ ਪਹੁੰਚੇ ਅਤੇ ਜਾਂਚ ਸੁਰੂ ਕੀਤੀ ਗਈ। ਜਾਣਕਾਰੀ ਦਿੰਦਿਆਂ ਡੀਐਸਪੀ ਗੜਸੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਕੋਆਪਰੇਟਿਵ ਬੈੱਕ ਦੇ ਏਟੀਐਮ ਕੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬ ਨਹੀਂ ਹੋ ਸਕੇ ਅਤੇ ਬੈੱਕ ਦੇ ਏਟੀਐਮ ਦਾ ਕੈਂਸ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਬੈੱਕ ਵਿੱਚ ਨਾਂ ਹੋਣ ਕਾਰਨ ਚੋਰਾਂ ਦੀ ਪਹਿਚਾਣ ਨਹੀ ਹੋ ਸਕੀ ਪਰ ਫਿਰ ਵੀ ਪੁਲਿਸ ਹਰ ਪੱਖ ਤੋਂ ਪੜਤਾਲ ਕਰ ਰਹੀ ਹੈ।
Last Updated : Feb 3, 2023, 8:31 PM IST