ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਚੋਰਾਂ ਨੇ ਤਾਲੇ ਤੋੜ ਕੇ ਕੀਤੀ ਚੋਰੀ - ਰਿਕਾਰਡ ਰਜਿਸਟਰ
ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭਰੋਵਾਲ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਚੋਰਾਂ ਨੇ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਸਕੂਲ ਦੇ ਰਿਕਾਰਡ ਰਜਿਸਟਰ ਅਤੇ ਬੱਚਿਆਂ ਦੇ ਖਾਣੇ ਲਈ ਵਰਤੇ ਜਾਣ ਵਾਲੇ ਬਰਤਨ ਚੋਰੀ ਕਰਕੇ ਲੈ ਗਏ। ਇਸ ਸਕੂਲ ਵਿੱਚ ਚਾਰ ਆਂਗਣਵਾੜੀ ਸੈਂਟਰ ਵੀ ਲਗਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਛੁੱਟੀਆਂ ਪੈਣ ਕਾਰਨ ਅਸੀਂ ਆਪਣੇ ਘਰਾਂ ਨੂੰ ਚਲੇ ਗਏ। ਇੱਕ-ਦੋ ਦਿਨ ਬਾਅਦ ਜਦੋਂ ਸਫਾਈ ਸੇਵਕ ਸਕੂਲ ਵਿੱਚ ਸਫ਼ਾਈ ਕਰਨ ਆਇਆ ਤਾਂ ਸਕੂਲ ਦੇ ਤਾਲੇ ਟੁੱਟੇ ਹੋਏ ਸੀ। ਸਫ਼ਾਈ ਸੇਵਕ ਨੇ ਸਾਨੂੰ ਜਾਣਕਾਰੀ ਦਿੱਤੀ ਅਤੇ ਅਸੀਂ ਸਾਰੇ ਸਟਾਫ ਨੇ ਸਕੂਲ ਪਹੁੰਚ ਕੇ ਦੇਖਿਆ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸੀ। ਜਦੋਂ ਅਸੀਂ ਆਪਣਾ ਸਮਾਨ ਚੈੱਕ ਕੀਤਾ ਤਾਂ ਸਾਡੇ ਸਕੂਲ ਦੇ ਸਾਰੇ ਨਵੇਂ ਪੁਰਾਣੇ ਰਿਕਾਰਡ ਰਜਿਸਟਰ ਗਾਇਬ ਸੀ ਅਤੇ ਸਕੂਲ ਵਿੱਚ ਲੱਗੇ ਵਾਈਫਾਈ ਅਤੇ ਕੈਮਰੇ ਵੀ ਟੁੱਟੇ ਹੋਏ ਸੀ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਨੇ ਦੱਸਿਆ ਕਿ 2 ਵੱਡੇ ਪਤੀਲੇ, 2 ਕੜਾਹੀਆਂ, 4 ਕੜੀਆਂ, 80 ਕੌਲੀਆ, 5 ਦਰਜਨ ਚਮਚ, ਦੋ ਸਿਲੰਡਰ, 2 ਭੱਠੀਆਂ, 24 ਦਰਜਨ ਗਲਾਸ, ਇੱਕ ਡਰੱਮੀ, 2 ਪਰਾਤਾ ਆਦਿ ਚੋਰਾਂ ਵੱਲੋਂ ਚੋਰੀ ਕੀਤੀਆਂ ਗਈਆਂ ਹਨ।
Last Updated : Feb 3, 2023, 8:24 PM IST