ਫਰੀਦਕੋਟ 'ਚ ਪੀਐੱਮ ਮੋਦੀ ਦੇ ਪੋਸਟਰ 'ਤੇ ਮਲੀ ਕਾਲਖ, ਭਾਜਪਾ ਨੇ ਕੀਤਾ ਵਿਰੋਧ - ਕਾਲਖ਼ ਮਲੀ ਗਈ
Published : Jan 9, 2024, 6:40 AM IST
ਫਰੀਦਕੋਟ ਸਥਿਤ ਅਨਾਜ ਮੰਡੀ ਵਿਚ ਮੰਡੀ ਬੋਰਡ ਦਫਤਰ ਦੀ ਕੰਧ ਉੱਤੇ ਲੱਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਉੱਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਾਲਖ਼ ਮਲੀ ਗਈ, ਜਿਸ ਦੀ ਸੂਚਨਾ ਮਿਲਣ ਉੱਤੇ ਬੀਜੇਪੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਮੌਕੇ ਉੱਤੇ ਪਹੁੰਚੇ। ਉਹਨਾਂ ਵੱਲੋਂ ਕਾਲਖ ਨੂੰ ਸਾਫ਼ ਕੀਤਾ ਗਿਆ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਭਾਜਪਾ ਪ੍ਰਧਾਨ ਗੌਰਵ ਕੱਕੜ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੇ ਹਿੱਤ ਲਈ ਕੰਮ ਕੀਤੇ ਗਏ ਹਨ। ਜਿਸ ਦੇ ਕਾਰਨ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਰੋਧੀ ਡਰੇ ਹੋਏ ਹਨ ਅਤੇ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੇ ਨੇ ਅਤੇ ਜਿਸ ਦੇ ਕਾਰਨ ਅੱਜ ਕਾਲਖ ਮਲੀ ਗਈ ਹੈ। ਉਹਨਾਂ ਵੱਲੋਂ ਫਰੀਦਕੋਟ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਗਈ ਸੀ ਪਰ ਮੌਕੇ ਉੱਤੇ ਕੋਈ ਵੀ ਨਹੀਂ ਪਹੁੰਚਿਆ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਜ਼ਿਲ੍ਹੇ ਅੰਦਰ ਅਜਿਹੀ ਘਟਨਾ ਦੁਬਾਰਾ ਹੁੰਦੀ ਹੈ ਤਾਂ ਉਹਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।