Theft in Jandiala Guru : ਜੰਡਿਆਲਾ ਗੁਰੂ ਵਿੱਚ ਟੁੱਟੇ ਦੋ ਦੁਕਾਨਾਂ ਦੇ ਤਾਲੇ, ਲੱਖਾਂ ਦਾ ਸਾਮਾਨ ਗਾਇਬ - ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਚ ਚੋਰੀ
Published : Oct 22, 2023, 10:03 PM IST
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਚੋਰਾਂ ਵੱਲੋਂ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ ਹੈ। ਚੋਰਾਂ ਨੇ ਇਕ ਕਰਿਆਨੇ ਅਤੇ ਇਕ ਫੂਡ ਸ਼ਾਪ ਦੀ ਦੁਕਾਨ ਦਾ ਤਾਲਾ ਤੋੜ ਕੇ ਸਮਾਨ ਚੋਰੀ ਕਰ ਲਿਆ ਗਿਆ ਹੈ। ਉਕਤ ਘਟਨਾਵਾਂ ਦੀ ਇਕ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ। ਫੂਡ ਸ਼ਾਪ ਵਿੱਚੋਂ ਡੇਢ ਲੱਖ ਦੇ ਕਰੀਬ ਦਾ ਸਮਾਨ ਅਤੇ ਨਕਦੀ ਚੋਰੀ ਹੋਈ ਦੱਸੀ ਹੈ। ਦੁਕਾਨਦਾਰਾਂ ਨੇ ਇਲਜਾਮ ਲਗਾਇਆ ਹੈ ਕਿ ਸਵੇਰੇ ਕਰੀਬ 6 ਵਜੇ ਦੀ ਰਿਪੋਰਟ ਲਿਖਵਾਈ ਹੋਈ ਹੈ ਪਰ 12 ਵਜੇ ਤੱਕ ਪੁਲਿਸ ਮੌਕਾ ਵੇਖਣ ਤੱਕ ਨਹੀਂ ਆਈ ਹੈ। ਉੱਧਰ, ਮੌਕਾ ਦੇਖਣ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।