ਅੰਮ੍ਰਿਤਸਰ ਦੇ ਆਂਗਣਵਾੜੀ ਦਫ਼ਤਰ ਵਿੱਚ ਚੋਰਾਂ ਨੇ ਹੱਥ ਕੀਤਾ ਸਾਫ਼ ! - Theft in Anganwadi office of Amritsar
ਅੰਮ੍ਰਿਤਸਰ: ਚੋਰ ਸੜਕਾਂ ਅਤੇ ਮੁਹੱਲਿਆਂ 'ਚ ਸ਼ਰੇਆਮ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਸਨ ਅਤੇ ਹੁਣ ਇਸ ਸਮੇਂ ਚੋਰਾਂ ਦੇ ਨਿਸ਼ਾਨੇ 'ਤੇ ਸਰਕਾਰੀ ਵਿਭਾਗ ਵੀ ਆ ਗਏ ਹਨ, ਉੱਥੇ ਹੀ ਕੱਲ੍ਹ ਦੇਰ ਰਾਤ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਖੰਡਵਾਲਾ ਦੇ ਕੋਲ ਇਕ ਆਂਗਨਵਾੜੀ ਦਫ਼ਤਰ ਵਿੱਚ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉੱਥੇ ਪਏ ਇਕ ਕੰਪਿਊਟਰ ਅਤੇ ਬੈਟਰੀ ਇਨਵਰਟਰ ਨੂੰ ਚੋਰੀ ਕਰ ਲਿਆ।ਤੁਹਾਨੂੰ ਦੱਸ ਦਈਏ ਕਿ ਆਂਗਨਵਾੜੀ ਦਫਤਰ ਦੇ ਬਾਹਰ ਤੋਂ ਤਾਲੇ ਲੱਗੇ ਹੋਏ ਹਨ, ਉਨ੍ਹਾਂ ਨੂੰ ਤੋੜ ਕੇ ਚੋਰ ਅੰਦਰ ਵੜੇ ਅਤੇ ਉੱਥੇ ਪਏ ਸਾਮਾਨ ਨੂੰ ਚੋਰੀ ਕਰਕੇ ਲੈ ਗਏ, ਜਿਸ ਦੇ ਚੱਲਦੇ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਸਵੇਰੇ ਦਿੱਤੀ ਗਈ।ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜੇ, ਉਨ੍ਹਾਂ ਵੱਲੋਂ ਕਿਹਾ ਗਿਆ ਸੂਚਨਾ ਮਿਲੀ ਕਿ ਇੱਥੇ ਆਂਗਨਵਾੜੀ ਦਫ਼ਤਰ ਵਿੱਚ ਚੋਰੀ ਹੋ ਗਈ ਹੈ, ਅਸੀਂ ਮੌਕੇ 'ਤੇ ਪੁੱਜੇ ਹਨ ਜਾਂਚ ਕੀਤੀ ਜਾ ਰਹੀ ਹੈ। ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ, ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
Last Updated : Feb 3, 2023, 8:25 PM IST