ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਿੰਡ ਦੇ ਲੋਕਾਂ ਉੱਤੇ ਲੱਗੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ - ਪ੍ਰੇਸ਼ਾਨ ਕਰਨ ਦੇ ਇਲਜ਼ਾਮ
ਤਰਨਤਾਰਨ ਦੇ ਪਿੰਡ ਸਿੰਗਾਰਪੁਰ ਬੀਤੀ ਦੇਰ ਸ਼ਾਮ ਨੂੰ ਕਥਿਤ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਰਹਾਲੀ ਪੁਲਿਸ ਮੌਕੇ 'ਤੇ ਪੁਜ ਕੇ ਲਾਸ਼ ਨੁੰ ਆਪਣੇ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਭੇਜੀ। ਰਿਸਤੇਦਾਰਾ ਨੇ ਦੱਸਿਆ ਕਿ ਪਿੰਡ ਸਿੰਗਾਰਪੁਰ ਦੇ ਵੀਹ ਸਾਲ ਦੇ ਨੌਜਵਾਨ ਅਰਸ਼ਦੀਪ ਸਿੰਘ ਦਾ ਵੱਡਾ ਭਰਾ ਪਿਛਲੇ ਕੁਝ ਸਮਾਂ ਪਹਿਲਾ ਪਿੰਡ ਵਿਚ ਝਗੜੇ ਦੇ ਮਾਮਲੇ ਵਿੱਚ ਜੇਲ੍ਹ ਸਜਾ ਕਟ ਰਿਹਾ ਹੈ। ਇਸ ਕਾਰਨ ਕੁਝ ਪਿੰਡ ਦੇ ਲੋਕਾਂ ਵੱਲੋ ਨਾਜਾਇਜ ਤੰਗ ਪ੍ਰੇਸਾਨ ਕਰਨ ਕਰਕੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਖੁਦਕੁਸ਼ੀ ਕਰ ਲਈ ਹੈ। ਡਿਊਟੀ ਅਫਸਰ ਥਾਣਾ ਸਰਹਾਲੀ ਦਿਲਬਾਗ ਸਿੰਘ ਨੇ ਦੱਸਿਆ ਕਿ ਪਰਿਵਾਰ ਮੈਂਬਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਜਾ ਗਿਆ ਹੈ। ਬਾਕੀ ਮੈਡੀਕਲ ਰਿਪੋਰਟ ਆਉਣ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਮਾਮਲੇ ਦੀ ਜਾਂਚ ਚਲ ਰਹੀ ਹੈ।
Last Updated : Feb 3, 2023, 8:32 PM IST