ਸਾਂਝੀਵਾਲਤਾ ਯਾਤਰਾ ਪਹੁੰਚੀ ਬਰਨਾਲਾ ਫੁੱਲਾਂ ਦੀ ਵਰਖਾ ਨਾਲ ਹੋਇਆ ਸੁਆਗਤ - ਸੰਗਤਾਂ ਵੱਲੋਂ ਸ਼ਰਧਾ ਨਾਲ ਸਵਾਗਤ ਕੀਤਾ
ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸਾਂਝੀ ਵਾਲਤਾ ਯਾਤਰਾ (sanjhi walta Yatra dedicated to Guru Ravidas Ji) 2022 ਦਾ ਬਰਨਾਲਾ ਪਹੁੰਚਣ ਉੱਤੇ ਸੰਗਤਾਂ ਵੱਲੋਂ ਸ਼ਰਧਾ ਨਾਲ ਸਵਾਗਤ (Greeted by the devotees) ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਕੱਤਰ ਹੋ ਕੇ ਯਾਤਰਾ ਅੱਗੇ ਮੱਥਾ ਟੇਕਿਆ। ਇਸ ਮੌਕੇ ਗੱਲਬਾਤ ਕਰਦਿਆਂ ਯਾਤਰਾ ਪ੍ਰਬੰਧਕਾਂ ਨੇ ਕਿਹਾ ਕਿ ਇਹ ਯਾਤਰਾ ਸਾਂਝੀਵਾਲਤਾ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਯਾਤਰਾ 11 ਦਿਨਾਂ ਦੀ ਸੀ ਅਤੇ ਇਹ ਯਾਤਰਾ ਰਾਜਸਥਾਨ ਦੇ ਮੇਰਟਾ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਤਪੱਸਿਆ ਸਥਾਨ ਉੱਤੇ ਸਮਾਪਤ ਹੋਈ। ਉਥੇ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਇਹ ਯਾਤਰਾ 31 ਦਿਨਾਂ ਦੀ ਹੈ ਅਤੇ ਇਹ ਯਾਤਰਾ ਮੀਰਾ ਜੀ ਦੇ ਜਨਮ ਸਥਾਨ ਤੋਂ ਸ਼ੁਰੂ ਹੋਈ ਹੈ ਅਤੇ ਯਾਤਰਾ ਹਰਿਆਣਾ ਦੇ ਕਪਾਲਮੋਚਨ ਵਿਖੇ ਸਮਾਪਤ ਹੋਵੇਗੀ।
Last Updated : Feb 3, 2023, 8:33 PM IST