ਆਟੋ ਵਿੱਚ ਬੈਠੀ ਸਵਾਰੀ ਤੋਂ ਮੋਬਾਇਲ ਲੈ ਕੇ ਭੱਜਣ ਵਾਲੇ ਚੋਰ ਕੀਤੇ ਕਾਬੂ - ਸੈਨੀਟੇਸ਼ਨ ਸੈਲ
ਮਾਮਲਾ ਬਟਾਲਾ ਰੋਡ 'ਤੇ ਸੈਨੀਟੇਸ਼ਨ ਸੈਲ ਦੇ ਨੇੜੇ ਦਾ ਹੈ, ਜਿੱਥੇ ਇਕ ਆਟੋ ਵਿਚ ਬੈਠੇ ਨੌਜਵਾਨਾਂ ਦਾ ਫ਼ੋਨ ਖੋਹ ਕੇ ਮੋਟਸਾਈਕਲ ਸਵਾਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਆਟੋ ਚਾਲਕ ਨੇ ਬਹਾਦਰੀ ਦਿਖਾਉਂਦੇ ਹੋਏ ਆਟੋ ਮੋਟਰਸਾਈਕਲ ਦੇ ਪਿੱਛੇ ਲਗਾ ਲਿਆ। ਪਿੱਛਾ ਕਰਦੇ ਹੋਏ ਥੋੜੀ ਅੱਗੇ ਜਾਕੇ ਇਨ੍ਹਾਂ ਨੂੰ ਘੇਰ ਲਿਆ ਤੇ ਇਨ੍ਹਾਂ ਨੂੰ ਫੜ ਲਿਆ। ਉਨ੍ਹਾ ਚੋਰਾਂ ਨੇ ਮੋਬਾਈਲ ਦੇ ਵਿੱਚੋਂ ਸਿਮਾਂ ਬਾਹਰ ਕੱਢ ਕੇ ਸੁੱਟ ਦਿੱਤੀਆਂ ਤੇ ਜਲਦਬਾਜੀ ਵਿਚ ਫੋਨ ਵੀਂ ਤੋੜ ਦਿੱਤਾ। ਆਟੋ ਚਾਲਕ ਵਲੋਂ ਇਨ੍ਹਾਂ ਦੀ ਛਿੱਤਰ ਪਰੇਡ ਕੀਤੀ ਗਈ। ਉੱਥੇ ਮੌਕੇ 'ਤੇ ਪੁਲਿਸ ਅਧਿਕਾਰੀ ਵੀ ਪਹੁੰਚ ਗਏ ਤੇ ਆਟੋ ਚਾਲਕ ਵਲੋਂ ਇਨ੍ਹਾਂ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਆਟੋ ਚਾਲਕ ਵਲੋਂ ਇਨ੍ਹਾਂ ਨੂੰ ਫੜ੍ਹਿਆ। ਉਸਦਾ ਕਹਿਣਾ ਹੈ ਕਿ ਇਹ ਫ਼ੋਨ ਖੋਹ ਕੇ ਭੱਜੇ ਸਨ। ਥਾਣੇ ਲਿਜਾ ਕੇ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾਵੇਗੀ।
Last Updated : Feb 3, 2023, 8:33 PM IST